06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਮਾਨ ਸਰਕਾਰ ਨੇ ਪੂਰੀ ਕੀਤੀ ਆਪਣੀ ਆਖ਼ਰੀ ਗਰੰਟੀ-ਵਿਧਾਇਕ ਟੌਂਗ

ਅਜੀਤ ਡੈਸਕ 07-07-2026

ਰਈਆ, 6 ਜੁਲਾਈ (ਸ਼ਰਨਬੀਰ ਸਿੰਘ ਕੰਗ)- ਰਈਆ ਨਹਿਰੀ ਵਿਸ਼ਰਾਮ ਘਰ ਵਿਖੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਦੇ ਲਾਈਵ ਪ੍ਰਸਾਰਣ ਦੌਰਾਨ ਵੱਡੀ ਗਿਣਤੀ ਹਲਕੇ ਦੀਆਂ ਮਹਿਲਾਵਾਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ ਵਿਚ ਇਸ ਯੋਜਨਾ ਨੂੰ ਲੈ ਕੇ ਭਾਰੀ ਉਤਸ਼ਾਹ ਸੀ । ਇਸ ਮੌਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਸਿਰਫ ਪੂਰੇ ਹੀ ਨਹੀਂ ਕੀਤੇ, ਸਗੋਂ ਉਨ੍ਹਾਂ ਤੋਂ ਵੀ ਵੱਧ ਕਰਕੇ ਇਤਿਹਾਸਕ ਕੰਮ ਕਰਕੇ ਲੋਕਾਂ ਦੇ ਦਿਲ ਜਿੱਤ ਲਏ ਹਨ । ਉਨ੍ਹਾਂ ਕਿਹਾ ਕਿ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਰਾਹੀਂ ਸਰਕਾਰ ਨੇ ਆਪਣੀ ਆਖ਼ਰੀ ਗਰੰਟੀ ਵੀ ਪੂਰੀ ਕਰ ਦਿੱਤੀ ਹੈ, ਜਿਸ ਨਾਲ ਮਹਿਲਾਵਾਂ ਨੂੰ ਵੱਡਾ ਆਰਥਿਕ ਸਹਾਰਾ ਮਿਲੇਗਾ ਅਤੇ ਸਮਾਜ ਵਿਚ ਉਨ੍ਹਾਂ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ । ਵਿਧਾਇਕ ਟੌਂਗ ਨੇ ਕਿਹਾ ਕਿ ਬੀਬੀਆਂ ਦੇ ਖਾਤਿਆਂ ਵਿਚ ਅੱਜ ਲਗਾਤਾਰ ਸੰਦੇਸ਼ ਪਹੁੰਚ ਰਹੇ ਹਨ ਅਤੇ ਉਨ੍ਹਾਂ ਦੇ ਚਿਹਰਿਆਂ ਦੀ ਮੁਸਕਾਨ ਹੀ ਮਾਨ ਸਰਕਾਰ ਦੀ ਸਫਲਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਵੀ ਵੱਡੀ ਗਿਣਤੀ ਵਿਚ ਮਹਿਲਾਵਾਂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾਂ’ ਦੀ ਰਜਿਸਟ੍ਰੇਸ਼ਨ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਦੇ ਭਰੋਸੇ ਅਤੇ ਸਰਕਾਰ ਦੀ ਪਾਰਦਰਸ਼ੀ ਨੀਤੀਆਂ ਦਾ ਨਤੀਜਾ ਹੈ ਕਿ ਹਰ ਵਰਗ ਦੇ ਲੋਕ ਯੋਜਨਾਵਾਂ ਨਾਲ ਜੁੜ ਰਹੇ ਹਨ ਅਤੇ ਇਸ ਦਾ ਲਾਭ ਲੈ ਰਹੇ ਹਨ। ਵਿਧਾਇਕ ਟੌਂਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਮੇਸ਼ਾ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ ਅਤੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਵਿਖਾਇਆ ਹੈ । ਇਸ ਮੌਕੇ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ, ਵਾਈਸ ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ, ਕੌਂਸਲਰ ਸੁਖਦੇਵ ਸਿੰਘ ਪੱਡਾ, ਕੌਂਸਲਰ ਵਿਸ਼ਾਲ ਮੰਨਣ, ਕੌਂਸਲਰ ਅਮਰਵੀਰ ਸਿੰਘ ਆਜ਼ਾਦ, ਲੱਖਾ ਸਿੰਘ ਅਜ਼ਾਦ, ਕੌਂਸਲਰ ਗਗਨਦੀਪ ਸ਼ਰਮਾ, ਕੌਂਸਲਰ ਜਗਤਾਰ ਸਿੰਘ ਬਿੱਲਾ, ਕੁਲਦੀਪ ਸਿੰਘ ਛੱਜਲਵੱਡੀ, ਜੋਗੀ ਟੋਂਗ, ਪੀ. ਏ. ਸਰਪੰਚ ਕਰਮਜੀਤ ਸਿੰਘ ਫੇਰੂਮਾਨ ਸਮੇਤ ਬਹੁਤ ਸਾਰੇ ਆਪ ਵਰਕਰ ਹਾਜ਼ਰ ਸਨ।

ਪਿਛਲੀ ਖ਼ਬਰ ਰਾਜਾਸਾਂਸੀ ਗੋਲੀਕਾਂਡ : 11 ਮਹੀਨੇ ਬਾਅਦ ਵੀ ਪੀੜਤ ਨੂੰ ਇਨਸਾਫ਼ ਨਹੀਂ ਅਗਲੀ ਖ਼ਬਰ ਬੱਸ ਹਾਦਸੇ ‘ਚ ਮਹਿਲਾ ਦੀ ਮੌਤ ਤੋਂ ਬਾਅਦ ਇਨਸਾਫ ਲਈ ਸਿਟੀ ਥਾਣਾ ਦੇ ਬਾਹਰ ਇਕੱਤਰ ਹੋਏ ਪਰਿਵਾਰਿਕ ਮੈਂਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।