18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਠਠਿਆਰਾਂ ਗੇਟ ਬਾਹਰ ਚੌਂਕ ’ਚ ਵਧ ਰਹੇ ਹਾਦਸਿਆਂ ਕਾਰਨ ਮੁਹੱਲਾ ਨਿਵਾਸੀਆਂ ਵਲੋਂ ਸਪੀਡ ਬਰੇਕਰ ਲਗਾਉਣ ਦੀ ਮੰਗ

ਅਜੀਤ ਡੈਸਕ 05-07-2026
ਜੰਡਿਆਲਾ ਗੁਰੂ, 4 ਜੁਲਾਈ (ਅੰਮ੍ਰਿਤ ਪਾਲ ਸਿੰਘ)-ਠਠਿਆਰਾਂ ਗੇਟ ਦੇ ਬਾਹਰ ਸਥਿਤ ਚੌਂਕ ਵਿਚ ਲਗਾਤਾਰ ਵਾਪਰ ਰਹੇ ਸੜਕ ਹਾਦਸਿਆਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਨਗਰ ਕੌਂਸਲ ਤੋਂ ਤੁਰੰਤ ਸਪੀਡ ਬਰੇਕਰ ਬਣਾਉਣ ਦੀ ਮੰਗ ਕੀਤੀ ਹੈ। ਇਸ ਚੌਂਕ ਤੋਂ ਇੱਕ ਸੜਕ ਤਰਨਤਾਰਨ ਰੋਡ ਵੱਲ, ਦੂਜੀ ਗਰੇਸ ਪਬਲਿਕ ਸਕੂਲ ਵੱਲ, ਤੀਜੀ ਮੁਹੱਲਾ ਮੋਰੀ ਗੇਟ ਵੱਲ ਜਾਂਦੀ ਹੈ, ਜਦਕਿ ਗੇਟ ਦੇ ਅੰਦਰ ਬਰਤਨ ਬਾਜ਼ਾਰ ਸਥਿਤ ਹੈ। ਚਾਰ ਪਾਸਿਆਂ ਤੋਂ ਆਵਾਜਾਈ ਹੋਣ ਕਾਰਨ ਇੱਥੇ ਦਿਨ ਭਰ ਵਾਹਨਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਗੇਟ ਦੇ ਬਾਹਰ ਦੋ ਤਿੱਖੇ ਮੋੜ ਹੋਣ ਕਾਰਨ ਇੱਥੇ ਅਕਸਰ ਦੋ-ਪਹੀਆ ਵਾਹਨਾਂ ਦੀ ਆਪਸੀ ਟੱਕਰ ਜਾਂ ਕਾਰਾਂ, ਜੀਪਾਂ ਅਤੇ ਟੈਂਪੂਆਂ ਨਾਲ ਹਾਦਸੇ ਵਾਪਰਦੇ ਰਹਿੰਦੇ ਹਨ। ਇਲਾਕਾ ਨਿਵਾਸੀਆਂ ਅਨੁਸਾਰ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਦੋ-ਪਹੀਆ ਵਾਹਨ ਹਨ।
ਬੀਤੇ ਦਿਨ ਵੀ ਇੱਕ ਐਕਟਿਵਾ ਸਵਾਰ ਮਹਿਲਾ ਤਰਨਤਾਰਨ ਰੋਡ ਵੱਲ ਮੁੜ ਰਹੀ ਸੀ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨਾਲ ਉਸ ਦੀ ਟੱਕਰ ਹੋ ਗਈ। ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪਹਿਲਾਂ ਦੀ ਤਰ੍ਹਾਂ ਦੋਵਾਂ ਪਾਸਿਆਂ ਤੋਂ ਸਪੀਡ ਬਰੇਕਰ ਦੁਬਾਰਾ ਬਣਾਏ ਜਾਣ।
ਪਿਛਲੀ ਖ਼ਬਰ ਹਲਕਾ ਜੰਡਿਆਲਾ ’ਚ ਆਪ ਦੇ ਬਲਾਕ ਪ੍ਰਧਾਨ ਇਸਤਰੀ ਵਿੰਗ ਸਮੇਤ ਦਰਜਨਾਂ ਪਰਿਵਾਰ ਕਾਂਗਰਸ ’ਚ ਸ਼ਾਮਿਲ ਅਗਲੀ ਖ਼ਬਰ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਦਾ ਰਈਆ ਪਹੁੰਚਣ ’ਤੇ ਨਿਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।