18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਦੀ ਰਈਆ ਆਜ਼ਾਦ ਕੋਆਪਰੇਟਿਵ ਮਾਰਕੀਟਿੰਗ ਸੁਸਾਇਟੀ ਲਿਮਟਿਡ ਵਿਖੇ ਸਹਿਕਾਰਤਾ ਹਫਤਾ ਮਨਾਇਆ

ਅਜੀਤ ਡੈਸਕ 05-07-2026
ਰਈਆ, 4 ਜੁਲਾਈ (ਸ਼ਰਨਬੀਰ ਸਿੰਘ ਕੰਗ)-ਪੰਜਾਬ ਸਰਕਾਰ ਵਲੋਂ 29 ਜੂਨ ਤੋਂ ਲੈ ਕੇ 6 ਜੁਲਾਈ ਤੱਕ ਸਹਿਕਾਰਤਾ ਹਫਤਾ ਮਨਾਇਆ ਜਾ ਰਿਹਾ ਹੈ, ਇਸੇ ਹੀ ਕੜੀ ਤਹਿਤ ਦੀ ਰਈਆ ਆਜ਼ਾਦ ਕੋ-ਆਪਰੇਟਿਵ ਮਾਰਕੀਟਿੰਗ ਸੋਸਾਇਟੀ ਰਈਆ ਵਿਖੇ ਚੇਅਰਮੈਨ ਗੁਰਦੇਵ ਸਿੰਘ ਖਾਲਸਾ ਅਤੇ ਮੈਨੇਜਰ ਬਿਕਰਮਜੀਤ ਸਿੰਘ ਸ਼ਾਹ ਦੀ ਅਗਵਾਈ ਵਿਚ ਸਹਿਕਾਰਤਾ ਹਫਤਾ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ. ਆਰ. ਸਹਿਕਾਰੀ ਸਭਾਵਾਂ ਜਗਜੀਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਗੁਰਯਾਦਵਿੰਦਰ ਸਿੰਘ ਏ. ਆਰ. ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਡੀ. ਆਰ. ਜਗਜੀਤ ਸਿੰਘ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣ ਕੇ ਇਸ ਦਾ ਲਾਭ ਪ੍ਰਾਪਤ ਕਰੋ । ਜਗਜੀਤ ਸਿੰਘ ਨੇ ਚੇਅਰਮੈਨ ਗੁਰਦੇਵ ਸਿੰਘ ਖਾਲਸਾ ਅਤੇ ਬਿਕਰਮਜੀਤ ਸਿੰਘ ਦੀ ਖੂਬ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਸਹਿਕਾਰੀ ਸੁਸਾਇਟੀ ਨੂੰ ਬੁਲੰਦੀਆਂ ’ਤੇ ਪਹੁੰਚਾ ਰਹੇ ਹਨ । ਇਸ ਮੌਕੇ ਚੇਅਰਮੈਨ ਗੁਰਦੇਵ ਸਿੰਘ ਖਾਲਸਾ ਅਤੇ ਮੈਨੇਜਰ ਬਿਕਰਮਜੀਤ ਸਿੰਘ ਸ਼ਾਹ ਨੇ ਆਏ ਹੋਏ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆ ਕਿਹਾ । ਇਸ ਮੌਕੇ ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ,ਚੇਅਰਮੈਨ ਗੁਰਦੇਵ ਸਿੰਘ ਖਾਲਸਾ, ਮੈਨੇਜਰ ਬਿਕਰਮਜੀਤ ਸਿੰਘ ਸ਼ਾਹ, ਵਾਈਸ ਚੇਅਰਮੈਨ ਸਤਨਾਮ ਸਿੰਘ, ਨਰਿੰਦਰ ਸਿੰਘ ਦੌਲੋਨੰਗਲ, ਸ਼੍ਰੀ ਸਤੀਸ਼ ਭੰਡਾਰੀ, ਨੱਥਾ ਸਿੰਘ ਦਨਿਆਲ, ਸੁਖਦੇਵ ਸਿੰਘ ਇਹ ਸਾਰੇ ਕਮੇਟੀ ਮੈਂਬਰ,ਪਵਨ ਕੁਮਾਰ ਸੁਪਰਡੈਂਟ, ਸ਼ਮਸ਼ੇਰ ਸਿੰਘ ਇਫਕੋ, ਮਹਿੰਦਰ ਸਿੰਘ ਲੋਹਗੜ, ਕਰਨਵੀਰ ਸਿੰਘ ਪੱਡਾ, ਸੁਰਿੰਦਰਪਾਲ ਸਿੰਘ ਹੁਸ਼ਿਆਰਪੁਰ, ਜਗਜੀਤ ਸਿੰਘ, ਹਰਿੰਦਰ ਸਿੰਘ, ਮਨਜਿੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਤਿੰਨੇ ਇੰਸਪੈਕਟਰ, ਗੁਰਪ੍ਰਤਾਪ ਸਿੰਘ ਸਠਿਆਲਾ, ਸ਼ਮਸ਼ੇਰ ਸਿੰਘ ਮਹਿਤਾ, ਸੁਖਪਾਲ ਸਿੰਘ ਨੰਗਲੀ, ਸਰਬਜੀਤ ਸਿੰਘ ਵਡਾਲਾ, ਨਵਤੇਜ ਸਿੰਘ ਕਲੇਰ-ਘੁਮਾਣ, ਤੇਜਿੰਦਰ ਸਿੰਘ ਲੋਹਗੜ, ਮਨਪ੍ਰੀਤ ਸਿੰਘ ਰਈਆ, ਗੁਰਲਾਲ ਸਿੰਘ ਭੋਰਸ਼ੀ ਰਾਜਪੂਤਾਂ ਇਹ ਸਾਰੇ ਸੈਕਟਰੀ, ਜਥੇਦਾਰ ਜਰਨੈਲ ਸਿੰਘ ਚੀਮਾਬਾਠ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਸ਼ੁਭਮ ਸ਼ਰਮਾ ਧੂਰੀ ਦਾ ਰਈਆ ਪਹੁੰਚਣ ’ਤੇ ਨਿਘਾ ਸਵਾਗਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਭੇਜੇ ਗਏ ਆਬਜ਼ਰਵਰ ਧਾਲੀਵਾਲ ਵਲੋਂ ਹਲਕੇ ਦੇ ਸਰਕਲ ਪ੍ਰਧਾਨਾਂ ਤੇ ਅਹੁਦੇਦਾਰਾਂ ਨਾਲ ਅਹਿਮ ਮੁਲਾਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।