11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਪਿੰਡ ਟਰਪਈ ’ਚ ਲੋਕ ਮਿਲਣੀ ਤਹਿਤ ‘ਆਪ’ ਵਰਕਰਾਂ ਤੇ ਪਿੰਡ ਵਾਸੀਆਂ ਦੀ ਇਕੱਤਰਤਾ

ਅਜੀਤ ਡੈਸਕ 29-06-2026

ਮਜੀਠਾ, 28 ਜੂਨ (ਜਗਤਾਰ ਸਿੰਘ ਸਹਿਮੀ)- ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਲੋਕ ਮਿਲਣੀ ਮੁਹਿੰਮ ਤਹਿਤ ਹਲਕਾ ਮਜੀਠਾ ਦੇ ਪਿੰਡ ਟਰਪਈ ਸਥਿਤ ਚਰਚ ਵਿਚ ‘ਆਪ’ ਵਰਕਰਾਂ ਤੇ ਪਿੰਡ ਵਾਸੀਆਂ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਨਾਲ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਤਲਬੀਰ ਗਿੱਲ ਨੇ ਕਿਹਾ ਕਿ ਲੋਕ ਮਿਲਣੀ ਮੁਹਿੰਮ ਲੋਕਾਂ ਅਤੇ ਸਰਕਾਰ ਵਿਚਾਲੇ ਇਕ ਪੁਲ ਦਾ ਕੰਮ ਕਰ ਰਹੀ ਹੈ। ਇਸ ਰਾਹੀਂ ਲੋਕ ਆਪਣੀਆਂ ਸਮੱਸਿਆਵਾਂ ਨੂੰ ਸਿੱਧਾ ਸਰਕਾਰ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ, ‘ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੀ ਹੈ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸਰਕਾਰ ਨੂੰ ਮੌਕਾ ਦੇਣ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕ ਮਿਲਨੀਆਂ ਨੇ ਲੋਕਾਂ ਵਿਚ ਭਰੋਸਾ ਪੈਦਾ ਕੀਤਾ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਲੋਕਾਂ ਨੇ ਆਪਣੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਤਲਬੀਰ ਗਿੱਲ ਨੂੰ ਜਾਣੂ ਕਰਵਾਇਆ। ਇਸ ਮੌਕੇ ਇਕੱਤਰਤਾ ਵਿਚ ਜਸਕਰਨ ਸਿੰਘ ਨੰਗਲ ਪੰਨਵਾਂ, ਹਰਭੁਪਿੰਦਰ ਸਿੰਘ ਸ਼ਾਹ ਮਜੀਠਾ, ਪਰਮਜੀਤ ਸਿੰਘ ਪੰਮਾ, ਚੇਅਰਮੈਨ ਯਾਦਵਿੰਦਰ ਸਿੰਘ ਪੰਧੇਰ, ਸੁਰਿੰਦਰ ਕੁਮਾਰ ਵਿੱਕੀ, ਮੰਗਲ ਮਸੀਹ, ਦਰਸ਼ਨ ਸਿੰਘ, ਬਲਜਿੰਦਰ ਸਿੰਘ ਟਰਪਾਈ, ਗੁਰਮੁਖ ਸਿੰਘ, ਗੁਰਦੇਵ ਸਿੰਘ, ਚਮਕੌਰ ਸਿੰਘ, ਸਰਪੰਚ ਸੁਖਚੈਨ ਸਿੰਘ ਭੰਗਵਾਂ, ਬੀਬੀ ਅਮਨਦੀਪ ਕੌਰ ਸਮੇਤ ਪਿੰਡ ਦੇ ਵੱਡੀ ਗਿਣਤੀ ਵਿਚ ਮੋਹਤਬਰ ਅਤੇ ਆਮ ਲੋਕ ਹਾਜ਼ਰ ਸਨ।

ਪਿਛਲੀ ਖ਼ਬਰ ਪਿੰਡ ਵਡਾਲਾ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) 21 ਮੈਂਬਰੀ ਕਮੇਟੀ ਦਾ ਗਠਨ ਅਗਲੀ ਖ਼ਬਰ ਮਜੀਠਾ ਦੇ ਨਵੇਂ ਬਣੇ ਕੌਂਸਲਰਾਂ ਦੀਆਂ ਆਈ. ਡੀਆਂ ਨਾ ਬਣਨ ਕਰਕੇ ਲਾਭਪਾਤਰੀ ਹੋ ਰਹੇ ਨੇ ਖੱਜਲ ਖੁਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।