14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਭੋਗ ’ਤੇ ਵਿਸ਼ੇਸ਼ : ਰਿਟਾ: ਅਧਿਆਪਕਾ ਅਮਰੀਕ ਕੌਰ ਬੱਲ

ਅਜੀਤ ਡੈਸਕ 28-06-2026
ਸਠਿਆਲਾ : ਮਾਤਾ ਅਮਰੀਕ ਕੌਰ ਦਾ ਜਨਮ ਪਿੰਡ ਛਾਪਿਆਂਵਾਲੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਸ: ਸੋਹਣ ਸਿੰਘ ਤੇ ਮਾਤਾ ਚੰਨਣ ਕੌਰ ਦੇ ਗ੍ਰਹਿ ਵਿਖੇ 1938 ਵਿਚ ਹੋਇਆ। ਜੇ.ਬੀ.ਟੀ ਕਰਕੇ ਸਕੂਲ ਅਧਿਆਪਕਾ ਦੌਰਾਨ ਉਨ੍ਹਾਂ ਦਾ ਵਿਆਹ ਪਿੰਡ ਸਠਿਆਲਾ ਦੇ ਨਰਿੰਜਨ ਸਿੰਘ ਤੇ ਮਾਤਾ ਤੇਜ ਕੌਰ ਸੁਪੱਤਰ ਸ਼ਿੰਗਾਰਾ ਸਿੰਘ ਬੱਲ ਨਾਲ ਹੋਇਆ ਹੈ। ਉਨ੍ਹਾਂ ਦੇ ਘਰ ਦੋ ਧੀਆਂ ਤੇ ਇਕ ਪੁੱਤਰ ਜਨਮ ਲਿਆ। ਉਨ੍ਹਾਂ ਨੇ ਆਪਣੀਆਂ ਧੀਆਂ ਬਲਜੀਤ ਕੌਰ ਤੇ ਦਲਜੀਤ ਕੌਰ ਨੂੰ ਵਧੀਆਂ ਤਾਲੀਮ ਦਿਵਾ ਕੇ ਚੰਗੇ ਪਰਿਵਾਰ ਵਿਚ ਸ਼ਾਦੀ ਕੀਤੀ ਤੇ ਉਹ ਇੰਗਲੈਂਡ ਦੇ ਵਸਨੀਕ ਹਨ। ਉਨ੍ਹਾਂ ਨੇ ਆਪਣੇ ਪੁੱਤਰ ਬਲਜਿੰਦਰ ਸਿੰਘ ਨੂੰ ਬੀ.ਏ. ਕਰਵਾਈ ਤੇ ਉਹ ਅੱਜ ਪੰਜਾਬ ਡੇਅਰੀ ਫਾਰਮਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਨ। ਉਨ੍ਹਾਂ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਬਕਾਲਾ ਸਾਹਿਬ ਤੋਂ ਨੌਕਰੀ ਸ਼ੁਰੂ ਕੀਤੀ ਤੇ ਸਰਕਾਰੀ ਐਲੀਮੈਂਟਰੀ ਸਕੂਲ ਸਠਿਆਲਾ ਅਤੇ ਠੱਠੀਆਂ ਸਕੂਲ ਵਿਚ 52 ਸਾਲ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ। ਬੀਤੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਮਾਤਾ ਅਮਰੀਕ ਕੌਰ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਗੁ: ਨਾਨਕਸਰ ਸਾਹਿਬ ਸਠਿਆਲਾ ਵਿਖੇ 12 ਤੋਂ 1 ਵਜੇ ਤੱਕ ਹੋਵੇਗੀ। —ਜਗੀਰ ਸਿੰਘ ਸਫਰੀ
ਪਿਛਲੀ ਖ਼ਬਰ ਚੇਤਨਪੁਰਾ ਵਿਖੇ ਇਕ ਮਹੀਨੇ ਦਾ ਗੁਰਮਤਿ ਕੈਂਪ ਲਗਾਇਆ, ਗੁਰਬਾਣੀ ਸੰਥਿਆ, ਕੀਰਤਨ, ਕਵੀਸ਼ਰੀ ਅਤੇ ਗਤਕੇ ਦੀ ਦਿੱਤੀ ਸਿਖਲਾਈ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਸੁਸਾਇਟੀ ਨੇ ਮਹਾਰਾਸ਼ਟਰ ਸਰਕਾਰ ਨੂੰ 1956 ਐਕਟ ਰੱਦ ਨਾ ਕਰਨ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।