13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੁਲਿਸ ਨੂੰ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅਜੀਤ ਡੈਸਕ 06-06-2026
ਰਮਦਾਸ, 5 ਜੂਨ (ਜਸਵੰਤ ਸਿੰਘ ਵਾਹਲਾ)-ਸਥਾਨਿਕ ਕਸਬੇ ਦੇ ਨਜ਼ਦੀਕ ਪਿੰਡ ਗੱਗੜ ਦੇ ਨੌਮਣੀ ਨਾਲੇ ਨੇੜੇ ਕਿਸਾਨ ਕੁਲਵਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀ ਨੰਗਲ ਸੋਹਲ ਦੇ ਖੇਤਾਂ ਵਿਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਕੁਲਵਿੰਦਰ ਸਿੰਘ ਨੇ ਪੁਲਿਸ ਨੁੂੰ ਇਤਲਾਹ ਦਿੱਤੀ ਕਿ ਸਾਡੇ ਖੇਤ ਵਿਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਹੈ ਜਿਸ 'ਤੇ ਤੁਰੰਤ ਪੁਲਿਸ ਥਾਣਾ ਰਮਦਾਸ ਦੇ ਐੱਸ.ਐੱਚ.ਓ. ਅਰਜੁਨ ਕੁਮਾਰ ਨੇ ਕਾਰਵਾਈ ਕਰਦਿਆਂ ਏ.ਐੱਸ.ਆਈ. ਜਸਬੀਰ ਸਿੰਘ ਨੂੰ ਪੁਲਿਸ ਪਾਰਟੀ ਨਾਲ ਮੌਕੇ ਤੇ ਭੇਜਿਆ ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਤੇ ਮਿ੍ਤਕ ਵਿਅਕਤੀ ਦੀ ਮੌਕੇ 'ਤੇ ਪਹਿਚਾਣ ਨਾ ਹੋਣ ਕਾਰਨ ਸਰਕਾਰੀ ਹਸਪਤਾਲ ਅਜਨਾਲਾ ਵਿਖੇ 72 ਘੰਟਿਆਂ ਦੇ ਲਈ ਡੈੱਡ ਹਾਊਸ ਵਿਖੇ ਰੱਖਿਆ ਗਿਆ ਹੈ | ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਵਿਅਕਤੀ ਦੀ ਪਹਿਚਾਣ ਕੀਤੀ ਜਾ ਰਹੀ ਹੈ ਤੇ ਪੁਲਿਸ ਵਲੋਂ ਅਗਲੇਰੀ ਕਰਵਾਈ ਤੇਜ਼ੀ ਨਾਲ ਸ਼ੁਰੂ ਕੀਤੀ ਗਈ ਹੈ |

ਪਿਛਲੀ ਖ਼ਬਰ ਸਰਪੰਚ ਦਲਬੀਰ ਸਿੰਘ ਬਲਾਕ ਰਈਆ ਅਤੇ ਸਤਨਾਮ ਸਿੰਘ ਬਲਾਕ ਜਲਾਲਾਬਾਦ ਤੋਂ ਪੰਜਾਬ ਪ੍ਰਦੇਸ਼ ਕਾਂਗਰਸ (ਐੱਸ. ਸੀ. ਵਿੰਗ) ਦੇ... ਅਗਲੀ ਖ਼ਬਰ ਪਿੰਡ ਓਡਰ ਵਿਖੇ ਸਾਲਾਨਾ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।