10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪਿੰਡ ਤਲਵੰਡੀ ਦੇ ਸਰਕਾਰੀ ਅਧਿਆਪਕ ਕਤਲ ਮਾਮਲੇ 'ਚ ਥਾਣਾ ਤਰਸਿੱਕਾ ਸਾਹਮਣੇ ਦਿੱਤਾ ਧਰਨਾ <br/>

ਪਿੰਡ ਤਲਵੰਡੀ ਦੇ ਸਰਕਾਰੀ ਅਧਿਆਪਕ ਜਗਦੀਪ ਸਿੰਘ ਕਤਲ ਕਾਂਡ ਦੇ ਦੋਸ਼ੀ ਪੁਲਿਸ ਵਲੋਂ ਨਾ ਫੜੇ ਜਾਣ 'ਤੇ ਥਾਣਾ ਤਰਸਿੱਕਾ ਸਾਹਮਣੇ ਦਿੱਤੇ ਧਰਨੇ 'ਚ ਸੰਬੋਧਨ ਕਰਦੇ ਹੋਏ ਜਰਮਨਜੀਤ ਸਿੰਘ ਛਜਲਵੱਡੀ ਤੇ ਧਰਨੇ 'ਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂ | ਤਸਵੀਰ : ਅਤਰ ਸਿੰਘ ਤਰਸਿਕਾ <br/> 03-06-2026
ਤਰਸਿੱਕਾ, 2 ਜੂਨ (ਅਤਰ ਸਿੰਘ ਤਰਸਿੱਕਾ)-ਪਿੰਡ ਤਲਵੰਡੀ ਨਜ਼ਦੀਕ ਮਾਲੋਵਾਲ ਦੇ ਸਰਕਾਰੀ ਅਧਿਆਪਕ ਜਗਦੀਪ ਸਿੰਘ ਪੁੱਤਰ ਸਤਨਾਮ ਸਿੰਘ ਜਿਸ ਦਾ ਦਿਨ ਦਿਹਾੜੇ ਲੁਟੇਰਿਆਂ ਵਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਪੁਲਿਸ ਪ੍ਰਸ਼ਾਸਨ ਵਲੋਂ ਸਾਰੇ ਦੋਸ਼ੀ ਨਾ ਫੜੇ ਜਾਣ ਦੇ ਵਿਰੋਧ 'ਚ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਕਿਸਾਨ ਜਥੇਬੰਦੀਆਂ ਟੀਚਰ ਯੂਨੀਅਨ ਤੇ ਸਿਆਸੀ ਆਗੂਆਂ ਵਲੋਂ ਥਾਣਾ ਤਰਸਿੱਕਾ ਸਾਹਮਣੇ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ਵਿਚ ਦਿਹਾਤੀ ਮਜ਼ਦੂਰ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਡੈਮੋਕਰੇਟਿਕ ਫਰੰਟ ਪੰਜਾਬ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਰੋਡਵੇਜ਼ ਯੂਨੀਅਨ, ਕ੍ਰਾਂਤੀਕਾਰੀ ਲੋਕ ਚੇਤਨਾ ਲਹਿਰ ਤੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ | ਵੱਖ ਵੱਖ ਜਥੇਬੰਦੀਆਂ ਤੋਂ ਇਲਾਵਾ ਇਲਾਕੇ ਦੇ ਰਾਜਸੀ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਵੀ ਵਿਸ਼ਾਲ ਧਰਨਾ ਜੋ ਸਵੇਰੇ 10 ਵਜੇ ਤੋਂ ਅੱਜ ਸ਼ਾਮ 4 ਵਜੇ ਤੱਕ ਜਾਰੀ ਰਿਹਾ 'ਚ ਡੱਟ ਕੇ ਸਾਥ ਦਿੱਤਾ | ਅਖੀਰ 'ਚ ਬਲਜੀਤ ਸਿੰਘ ਹੁੰਦਲ ਡੀ. ਐੱਸ. ਪੀ. ਜੰਡਿਆਲਾ ਗੁਰੂ ਵਲੋਂ ਧਰਨਾਕਾਰੀਆਂ ਨੂੰ ਇਹ ਵਿਸ਼ਵਾਸ ਦਿਵਾਉਣ ਤੇ ਕਿ ਪੰਜ ਦੋਸ਼ੀਆਂ ਵਿਚੋਂ ਤਿੰਨ ਫੜ ਲਏ ਗਏ ਹਨ ਅਤੇ ਕੱਲ ਤੱਕ ਬਾਕੀ ਦੋ ਦੋਸ਼ੀ ਵੀ ਫੜ ਲਏ ਜਾਣਗੇ ਤੇ ਇਨ੍ਹਾਂ ਪੰਜਾਂ ਵਿਰੁੱਧ 302 ਦਾ ਪਰਚਾ ਦਰਜ ਕੀਤਾ ਜਾਵੇਗਾ | ਇਹ ਯਕੀਨ ਦਿਵਾਉਣ ਤੇ ਇਹ ਧਰਨਾ ਸਮਾਪਤ ਹੋ ਗਿਆ | ਇਸੇ ਧਰਨੇ 'ਚ ਜਰਮਨਜੀਤ ਸਿੰਘ ਛੱਜਲਵੱਡੀ ਡੈਮੋਕਰੇਟਿਕ ਟੀਚਰ ਫਰੰਟ, ਅਮਰੀਕ ਸਿੰਘ ਦਾਊਦ, ਗੁਰਮੇਜ ਸਿੰਘ ਤਿੰਮੋਵਾਲ, ਸੁਰਜੀਤ ਸਿੰਘ ਤਲਵੰਡੀ, ਬਚਿੱਤਰ ਸਿੰਘ ਤਰਸਿੱਕਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਾਬਕਾ ਵਿਧਾਇਕ ਜੰਡਿਆਲਾ ਗੁਰੂ, ਮਲਕੀਅਤ ਸਿੰਘ ਸਰਜਾ ਸਾਬਕਾ ਸਰਪੰਚ, ਕਿਰਪਾਲ ਸਿੰਘ ਸਰਪੰਚ ਰਾਮਦਿਵਾਲੀ, ਮਾਸਟਰ ਅਮਰਬੀਰ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਜਲਾਲ ਉਸਮਾ ਜ਼ਿਲਾ ਪ੍ਰਧਾਨ, ਅੰਮਿ੍ਤ ਪਾਲ ਸਿੰਘ ਪੰਨੂ, ਬਲਜਿੰਦਰ ਸਿੰਘ ਬਾਠ, ਦਿਲਾਵਰ ਸਿੰਘ ਡੇਹਰੀਵਾਲਾ, ਇੰਦਰਜੀਤ ਸਿੰਘ ਖਲਚੀਆਂ, ਬਲਜੀਤ ਸਿੰਘ ਬਲ ਤਰਸਿੱਕਾ, ਸਤਨਾਮ ਸਿੰਘ ਤਲਵੰਡੀ, ਅਮਨਿੰਦਰ ਸਿੰਘ ਮਾਲੋਵਾਲ ਤੇ ਅਸ਼ਵਨੀ ਅਵਸਥੀ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਪਿੰਡ ਭਿੱਟੇਵੱਡ ਵਿਖੇ ਗੱਠਾਂ ਦੇ ਟਰੈਕਟਰ ਟਰਾਲੇ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ <br/> ਅਗਲੀ ਖ਼ਬਰ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਵਲੋਂ ਅਧਿਆਪਕਾਂ ਲਈ ਆਨਲਾਈਨ ਕੋਰਸ ਦੀ ਸ਼ੁਰੂਆਤ-ਡਾ. ਅਕਾਸ਼ਦੀਪ ਸਿੰਘ ਚੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।