28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

'ਆਪ' ਦੇ ਉਮੀਦਵਾਰ ਦੇ ਹੱਕ 'ਚ ਤਲਬੀਰ ਨੇ ਇਕੱਤਰਤਾ ਨੂੰ ਕੀਤਾ ਸੰਬੋਧਨ <br/>

24-05-2026
ਮਜੀਠਾ, 23 ਮਈ (ਜਗਤਾਰ ਸਿੰਘ ਸਹਿਮੀ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਨਗਰ ਕੌਂਸਲ ਮਜੀਠਾ ਦੇ ਵਾਰਡ ਨੰਬਰ-2 ਦੇ ਉਮੀਦਵਾਰ ਆਜ਼ਾਦ ਸਿੰਘ ਹੈਪੀ ਦੇ ਹੱਕ ਵਿਚ ਚੋਣ ਪ੍ਰਚਾਰ ਮੌਕੇ ਸੰਬੋਧਨ ਕਰਦਿਆਂ 'ਆਪ' ਸਰਕਾਰ ਦੇ ਚਾਰ ਸਾਲਾਂ ਦੇ ਰਾਜ ਦੌਰਾਨ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਰਿਵਾਇਤੀ ਪਾਰਟੀਆਂ 'ਤੇ ਤਿੱਖਾ ਹਮਲਾ ਵੀ ਬੋਲਿਆ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ ਸੱਤਾ ਵਿਚ ਆਉਂਦਿਆਂ ਹੀ ਪੰਜਾਬ ਵਿਚ ਵਿਕਾਸ ਦੀ ਨਵੀਂ ਲਹਿਰ ਚਲਾਈ ਹੈ | ਲੋਕਾਂ ਨੂੰ ਨੌਕਰੀਆਂ ਲਈ ਸਿਫਾਰਿਸ਼ ਅਤੇ ਰਿਸ਼ਵਤ ਦੀ ਲੋੜ ਪੈਂਦੀ ਸੀ | ਉਲਟ 'ਆਪ' ਸਰਕਾਰ ਨੇ ਬਿਨਾਂ ਸਿਫਾਰਿਸ਼ ਤੇ ਬਿਨਾਂ ਰਿਸ਼ਵਤ ਤੋਂ ਸਿਰਫ਼ ਮੈਰਿਟ ਦੇ ਆਧਾਰ 'ਤੇ ਲਗਪਗ 65 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਚੋਣਾਂ ਵਿਚ ਆਪ ਉਮੀਦਵਾਰਾਂ ਨੂੰ ਭਰਪੂਰ ਵੋਟਾਂ ਪਾ ਕੇ ਇਸ ਵਿਕਾਸੀ ਯਾਤਰਾ ਨੂੰ ਹੋਰ ਅੱਗੇ ਵਧਾਉਣ ਵਿਚ ਯੋਗਦਾਨ ਪਾਉਣ | ਇਸ ਦੌਰਾਨ ਤਲਬੀਰ ਗਿੱਲ ਨੇ ਲੋਕਾਂ ਨੂੰ ਆਪ ਪਾਰਟੀ ਦੀਆਂ ਨੀਤੀਆਂ ਬਾਰੇ ਵਿਸਥਾਰ ਨਾਲ ਦੱਸਿਆ | ਲੋਕਾਂ ਨੇ ਵੀ ਉਨ੍ਹਾਂ ਨੂੰ ਭਰਪੂਰ ਸਮਰਥਨ ਦਾ ਭਰੋਸਾ ਦਿੱਤਾ | ਗਿੱਲ ਨੇ ਭਰੋਸਾ ਦਿਵਾਇਆ ਕਿ ਆਪ ਉਮੀਦਵਾਰ ਦੀ ਜਿੱਤ ਤੋਂ ਬਾਅਦ ਨਗਰ ਕੌਂਸਲ ਮਜੀਠਾ ਵਿਚ ਵੀ ਤੇਜ਼ੀ ਨਾਲ ਵਿਕਾਸ ਕੰਮ ਹੋਣਗੇ | ਇਸ ਮੌਕੇ ਸਤਿੰਦਰ ਸਿੰਘ ਸ਼ਾਹ, ਸ਼ਮਸ਼ੇਰ ਸਿੰਘ, ਪਰਮਜੀਤ ਸਿੰਘ ਪੰਮਾ, ਤਰਸੇਮ ਸਿੰਘ ਸਿਆਲਕਾ, ਸੁਰਜੀਤ ਸਿੰਘ ਅਠਵਾਲ, ਕੁਲਵਿੰਦਰ ਸਿੰਘ, ਸੁਖਦੇਵ ਸਿੰਘ ਮਾਂਗਾ ਸਰਾਏ, ਸਰਪ੍ਰੀਤ ਸਿੰਘ ਗਿੱਲ, ਪ੍ਰੇਮ ਸਿੰਘ ਸੋਨੀ, ਸ਼ਿਵਰਾਜ ਸਿੰਘ ਬਹਿਲੋਵਾਲ, ਰਵਿੰਦਰ ਹਦਾਇਤਪੁਰਾ, ਕੁਲਵਿੰਦਰ ਸਿੰਘ ਤੇ ਮਨਦੀਪ ਸਿੰਘ ਸੁਪਾਰੀਵਿੰਡ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਕਰਾਉਣ ਦੇ ਹੁਕਮ... ਅਗਲੀ ਖ਼ਬਰ ਨਗਰ ਪੰਚਾਇਤ ਚੋਣਾਂ ਰਈਆ : ਵਾਰਡ ਨੰਬਰ 4 ਤੋਂ ਬਿਨਾਂ ਮੁਕਾਬਲਾ ਜੇਤੂ ਰਹੇ ਆਪ ਉਮੀਦਵਾਰ ਸੰਜੀਵ ਭੰਡਾਰੀ ਨੇ ਇਤਿਹਾਸਕ ਗੁ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।