28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਰੌਇਆਲ ਕੈਂਬਿ੍ਜ ਸਕੂਲ ਨੇ ਕੇ.ਏ.ਏ. ਚੈਂਪੀਅਨਸ਼ਿਪ 'ਚ ਤਗਮੇ ਜਿੱਤ ਕੇ ਵਧਾਇਆ ਇਲਾਕੇ ਵਿਚ ਮਾਣ <br/>

ਅਜੀਤ ਡੈਸਕ 24-05-2026
ਬਿਆਸ, 23 ਮਈ (ਨਰਿੰਦਰ ਸਿੰਘ)-ਰੌਇਆਲ ਕੈਂਬਿ੍ਜ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਐਸੋਸੀਏਸ਼ਨ, ਅੰਮਿ੍ਤਸਰ ਦੁਆਰਾ ਆਯੋਜਤ ਕੇ. ਏ. ਏ. ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ 2026 ਵਿਚ 20 ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਸਕੂਲ ਨੇ 5 ਸੋਨੇ, 6 ਚਾਂਦੀ ਤੇ 9 ਕਾਂਸੀ ਦੇ ਤਗਮੇ ਜਿੱਤੇ | ਸੋਨ ਤਗਮਾ ਜੇਤੂਆਂ ਵਿਚ ਰਹਿਮਤਪ੍ਰੀਤ, ਇਨਾਇਤ, ਗੁਰਸੀਰਤ ਕੌਰ, ਪਰਵਾਨ ਸਿੰਘ ਅਤੇ ਮੰਨਤਬੀਰ ਕੌਰ ਸ਼ਾਮਿਲ ਹਨ | ਚਾਂਦੀ ਦੇ ਤਗਮੇ ਮੁਸਕਾਨਦੀਪ, ਗੁਰਨੂਰ, ਅਨਹਦ, ਆਰੂਸ਼ੀ, ਗੁਰਪ੍ਰਤਾਪ ਤੇ ਚਾਹਤਪ੍ਰੀਤ ਨੇ ਜਿੱਤੇ ਜਦਕਿ ਲਿਵਲੀਨ, ਗਗਨਦੀਪ, ਅਵਿਜੋਤ, ਦਲੀਸ਼ਾ, ਸ਼ਵੇਤਾ, ਸਰਗੁਣ, ਸਹਿਰੀਨ ਤੇ ਤਰਨਪ੍ਰੀਤ ਨੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਸਮੇਂ ਸਕੂਲ ਦੇ ਪ੍ਰੈਜ਼ੀਡੈਂਟ ਪਰਮਵੀਰ ਅਨੰਦ, ਪਿ੍ੰਸੀਪਲ ਧਰਵਿੰਦਰ ਕੌਰ, ਅਤੇ ਕੋਚ ਨਵਕਿਰਨ ਸਿੰਘ ਨੇ ਚੈਂਪੀਅਨਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਚ ਨਰਸਰੀ ਕਲਾਸ ਦੇ ਨੰਨੇ੍ਹ ਮੁੰਨੇ ਬੱਚਿਆਂ ਲਈ ਪੂਲ ਪਾਰਟੀ ਦਾ ਆਯੋਜਨ <br/> ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗਕਲਾਂ ਵਲੋਂ ਸੱਤ ਦਿਨਾ ਮੁਰਗੀ ਪਾਲਣ 'ਕਿੱਤਾ ਮੁਖੀ ਸਿਖਲਾਈ ਕੋਰਸ' ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।