28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗ੍ਰਾਂਟ 'ਚੋਂ ਲੱਗ ਰਹੀਆਂ ਸੋਲਰ ਲਾਈਟਾਂ <br/>

ਅਜੀਤ ਡੈਸਕ 24-05-2026

ਬਿਆਸ, 23 ਮਈ (ਨਰਿੰਦਰ ਸਿੰਘ)-ਕਸਬਾ ਬਿਆਸ ਨੇੜੇ ਵੱਸਦੇ ਪਿੰਡ ਵਜ਼ੀਰ ਭੁੱਲਰ ਵਿਖੇ ਸੋਲਰ ਲਾਈਟਾਂ ਲਗਾਏ ਜਾਣ ਦਾ ਕੰਮ ਜਾਰੀ ਹੈ | ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਕੁੱਲ 60 ਸੋਲਰ ਲਾਈਟਾਂ ਸਾਰੇ ਪਿੰਡ 'ਚ ਲਗਾਈਆਂ ਜਾ ਰਹੀਆਂ ਹਨ | ਇਨ੍ਹਾਂ ਸੋਲਰ ਲਾਈਟਾਂ ਦਾ ਸਾਰਾ ਖਰਚਾ ਜੋ ਕਿ ਕਰੀਬ ਸਾਢੇ ਨੌ ਲੱਖ ਹੈ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗ੍ਰਾਂਟ ਵਿਚੋਂ ਪੂਰਾ ਕੀਤਾ ਜਾ ਰਿਹਾ ਹੈ | ਕੁੱਲ ਗ੍ਰਾਂਟ ਪੰਜਾਹ ਲੱਖ ਦੀ ਹੈ, ਜਿਸ ਨਾਲ ਪਿੰਡ ਦੇ ਕਾਫੀ ਵਿਕਾਸ ਕਾਰਜ ਕੀਤੇ ਜਾਣੇ ਹਨ ਅਤੇ ਪਿੰਡ ਦਾ ਪਹਿਲਾ ਕਾਰਜ ਸੋਲਰ ਲਾਈਟਾਂ ਨਾਲ ਆਰੰਭ ਹੋਇਆ | ਇਸ ਗ੍ਰਾਂਟ ਦੀ ਵਰਤੋਂ ਪਿੰਡ ਦੇ ਹੋਰ ਵਿਕਾਸ ਕਾਰਜ ਲਾਈਬ੍ਰ੍ਰੇਰੀ, ਗਰਾਊਾਡਾਂ ਦੇ ਵਿਕਾਸ ਆਦਿ ਜ਼ਰੂਰੀ ਕਾਰਜਾਂ ਵਿਚ ਪਿੰਡ ਦੀ ਭਲਾਈ ਲਈ ਹੋਵੇਗੀ | ਇਸ ਮੌਕੇ ਰੇਸ਼ਮ ਸਿੰਘ, ਮੈਂਬਰ ਦਲਜੀਤ ਸਿੰਘ, ਚਮਕੌਰ ਸਿੰਘ, ਸਿਮਰਨਜੀਤ ਸਿੰਘ, ਹਰਜਿੰਦਰ ਸਿੰਘ, ਮਾਸਟਰ ਸੁਰਿੰਦਰ ਸਿੰਘ, ਕਪੂਰ ਸਿੰਘ ਬੋਹੜੀ, ਜਗਤਾਰ ਸਿੰਘ, ਬਲਜੀਤ ਸਿੰਘ, ਜਗਜੀਤ ਸਿੰਘ, ਕਾਮਰੇਡ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਦੇ ਸਾਬਕਾ ਹਲਕਾ ਇੰਚਾਰਜ ਜੱਗਾ ਮਜੀਠੀਆ ਨੇ ਸਾਥੀਆਂ ਸਮੇਤ ਪਾਰਟੀ ਨੂੰ ਕਿਹਾ ਅਲਵਿਦਾ <br/> ਅਗਲੀ ਖ਼ਬਰ ਜੇਠੂਵਾਲ 'ਚ 26 ਨੂੰ ਕਾਰਵਾਏ ਜਾਣ ਵਾਲੇ ਘੱਲੂਘਾਰੇ ਨੂੰ ਸਮਰਪਿਤ ਸਮਾਗਮਾਂ 'ਚ ਸੰਗਤਾਂ ਵੱਡੀ ਗਿਣਤੀ 'ਚ ਹੋਣਗੀਆਂ ਸ਼ਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।