18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਲੋਕ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਧੱਕੇਸ਼ਾਹੀਆਂ ਦਾ ਜਵਾਬ ਵੋਟ ਨਾਲ ਦੇਣਗੇ-ਸੱਚਰ <br/>

ਮਜੀਠਾ ਸ਼ਹਿਰ ਵਿਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨਾਲ ਨਵਦੀਪ ਸਿੰਘ ਸੋਨਾ ਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ <br/> 23-05-2026
ਮਜੀਠਾ, 22 ਮਈ (ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾ ਵਿਚ ਮਜੀਠਾ ਨਗਰ ਕੌਂਸਲ ਦੀਆਂ 13 ਵਾਰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਮਜ਼ਦਗੀਆਂ ਭਰਨ ਸਮੇਂ, ਪਰਚਿਆਂ ਦੀ ਪੜਤਾਲ ਕਰਨ ਸਮੇਂ ਤੇ ਫਿਰ ਵਾਪਸੀ ਸਮੇਂ ਸੱਤਾਧਾਰੀ ਪਾਰਟੀ ਦੇ ਆਗੂਆਂ ਵਲੋਂ ਪ੍ਰਸ਼ਾਸਨ ਦੀ ਮਦਦ ਨਾਲ ਰਾਜਸੀ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਏ ਗਏ ਤੇ ਫਿਰ ਉਮੀਦਵਾਰਾਂ ਦੇ ਬਿਨਾਂ ਦਸਤਖਤ ਕੀਤੇ ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਇਹ ਲੋਕਤੰਤਰ 'ਤੇ ਬਹੁਤ ਵੱਡਾ ਡਾਕਾ ਸੀ, ਜਿਸ ਦਾ ਜਵਾਬ ਮਜੀਠਾ ਦੇ ਸੂਝਵਾਨ ਵੋਟਰ 26 ਮਈ ਨੂੰ ਆਪਣੀ ਵੋਟ ਦਾ ਇਨ੍ਹਾਂ ਧੱਕੇਸ਼ਾਹੀਆਂ ਕਰਨ ਵਾਲਿਆਂ ਦੇ ਖਿਲਾਫ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾ ਕੇ ਫਤਵਾ ਦੇਣਗੇ | ਇਸ ਮੌਕੇ ਭਗਵੰਤਪਾਲ ਸਿੰਘ ਸੱਚਰ ਦੇ ਨਾਲ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਨਵਤੇਜਪਾਲ ਸਿੰਘ ਸੋਹੀਆਂ, ਪਰਮਜੀਤ ਸਿੰਘ ਭੋਏਵਾਲ, ਸਾਬਕਾ ਮੀਤ ਪ੍ਰਧਾਨ ਕੌਂਸਲਰ ਨਵਦੀਪ ਸਿੰਘ ਸੋਨਾ, ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਸੋਨੂੰ, ਗੁਰਪਾਲ ਸਿੰਘ ਸੇਠ, ਜਤਿੰਦਰ ਸਿੰਘ, ਦਵਿੰਦਰ ਸਿੰਘ, ਵਿਜੇ ਕੁਮਾਰ, ਅਰਸ਼ਦੀਪ ਸਿੰਘ ਲਾਡੀ ਮਜੀਠਾ, ਹਰਮਨ ਸਿੰਘ ਗਿੱਲ, ਮਨੋਹਰ ਲਾਲ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਾਨ ਸਰਕਾਰ ਨੇ ਆਪਣੇ ਰਾਜ ਦੌਰਾਨ ਜੋ ਪੰਜਾਬ ਦਾ ਵਿਕਾਸ ਕੀਤਾ ਹੈ ਰਵਾਇਤੀ ਪਾਰਟੀਆਂ ਕਦੀ ਸੋਚ ਵੀ ਨਹੀਂ ਸਕਦੀਆਂ-ਵਿਧਾਇਕ... ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਧਰਨੇ 'ਚ ਬਾਬਾ ਬਕਾਲਾ ਸਾਹਿਤ ਸਭਾ ਨੇ ਕੀਤੀ ਸ਼ਮੂਲੀਅਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।