ਤਰਸਿੱਕਾ, 31 ਮਾਰਚ (ਅਤਰ ਸਿੰਘ ਤਰਸਿੱਕਾ)-ਸਬ ਇੰਸਪੈਕਟਰ ਬਲਵਿੰਦਰ ਸਿੰਘ ਬਾਜਵਾ ਐੱਸ. ਐੱਚ. ਓ. ਥਾਣਾ ਤਰਸਿੱਕਾ ਵਲੋਂ ਪੁਲਿਸ ਵਿਭਾਗ 'ਚ 35 ਸਾਲ ਸੇਵਾ ਕਰਨ ਉਪਰੰਤ ਅੱਜ ਸੇਵਾ ਮੁਕਤੀ ਤੇ ਥਾਣਾ ਤਰਸਿੱਕਾ 'ਚ ਪਿੰਡਾਂ ਦੀ ਸਮੂਹ ਸਰਪੰਚਾਂ ਤੇ ਸਟਾਫ ਮੈਂਬਰਾਂ ਵਲੋਂ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਮੌਕੇ ਜਗਦੀਪ ਸਿੰਘ ਸਰਪੰਚ ਤਰਸਿੱਕਾ, ਸੁਖਵਿੰਦਰ ਸਿੰਘ ਸਰਪੰਚ ਪਿੰਡ ਭੱਟੀਕੇ, ਪਰਮਿੰਦਰ ਸਿੰਘ ਔਜਲਾ ਸਰਪੰਚ ਪਿੰਡ ਡੇਹਰੀਵਾਲਾ, ਜਰਮਨਜੀਤ ਸਿੰਘ ਸਰਪੰਚ ਕਸਬਾ ਪੁਲ ਨਹਿਰ ਤਰਸਿੱਕਾ, ਸਲਵਿੰਦਰ ਸਿੰਘ ਦਸਮੇਸ਼ ਨਗਰ ਸੋਹੀ ਪੈਲੇਸ ਵਾਲੇ ਤੇ ਵਿਸ਼ਾਲ ਸ਼ਰਮਾ ਨੇ ਉਨ੍ਹਾਂ ਵਲੋਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਪੁਲਿਸ ਵਿਭਾਗ 'ਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਭਰਪੂਰ ਪ੍ਰਸੰਸ਼ਾ ਕੀਤੀ ਤੇ ਇਸ ਮੌਕੇ ਉਨ੍ਹਾਂ ਨੂੰ ਗੁਲਦਸਤੇ, ਤੋਹਫ਼ੇ ਤੇ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਵਿਦਾਇਗੀ ਪਾਰਟੀ 'ਚ ਪਲਵਿੰਦਰ ਸਿੰਘ, ਬਲਦੇਵ ਸਿੰਘ, ਸੁਰਜੀਤ ਸਿੰਘ, ਵਿਕਟਰ ਸਿੰਘ ਚੌਕੀ ਇੰਚਾਰਜ ਟਾਂਗਰਾ, ਜਸਪਾਲ ਸਿੰਘ (ਸਾਰੇ ਏ. ਐੱਸ. ਆਈ.) ਮੇਜਰ ਸਿੰਘ ਮੁੱਖ ਮੁਨਸ਼ੀ, ਲਵਪ੍ਰੀਤ ਸਿੰਘ ਰੀਡਰ, ਦਿਲਪ੍ਰੀਤ ਕੌਰ, ਫੁੰਮਨ ਸਿੰਘ ਕਾਂਸਟੇਬਲ ਤੇ ਤਰਸੇਮ ਸਿੰਘ ਹੌਲਦਾਰ ਆਦਿ ਹਾਜ਼ਰ ਸਨ |