28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਜਵਾਹਰ ਨਵੋਦਿਆ ਲਈ ਚੁਣੀਆਂ ਗਈਆਂ ਬੱਚੀਆਂ ਦਾ ਸਨਮਾਨ <br/>

ਅਜੀਤ ਡੈਸਕ 01-04-2026
ਨਵਾਂ ਪਿੰਡ, 31 ਮਾਰਚ (ਜਸਪਾਲ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਨਿਜ਼ਾਮਪੁਰ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ, ਜਿਸ 'ਚ ਸਕੂਲ ਵਿਖੇ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ | ਇਸ ਮੌਕੇ ਮੁੱਖ ਅਧਿਆਪਕ ਕਾਬਲ ਸਿੰਘ ਤੇ ਸਮੂਹ ਸਟਾਫ ਵਲੋਂ ਮਾਪਿਆਂ ਤੇ ਪ੍ਰਬੰਧ ਕਮੇਟੀ ਨੂੰ ਜੀ ਆਇਆਂ ਆਖਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਜਵਾਹਰ ਨਵੋਦਿਆ ਲਈ ਸਕੂਲ ਦੀਆਂ ਚੁਣੀਆਂ ਗਈਆਂ 2 ਬੱਚੀਆਂ ਬਾਰੇ ਦੱਸਿਆ ਗਿਆ, ਜਿਸ 'ਤੇ ਬੱਚੀਆਂ ਦੇ ਮਾਪਿਆਂ, ਸਮੂਹ ਕਮੇਟੀ ਤੇ ਪਿੰਡ ਵਾਸੀਆਂ ਵਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਮੁੱਖ ਅਧਿਆਪਕ ਤੇ ਸਟਾਫ ਵਧਾਈ ਦਿੱਤੀ ਗਈ | ਇਸ ਮੌਕੇ ਮੁੱਖ ਅਧਿਆਪਕ ਨੇ ਦੱਸਿਆ ਕਿ ਕੇਂਦਰ ਕਿਲ੍ਹਾ ਜੀਵਨ ਸਿੰਘ ਅਧੀਨ 6 ਸਕੂਲਾਂ 'ਚ ਇਕਲੌਤੇ ਇਸ ਸਕੂਲ ਦੀਆਂ 2 ਬੱਚੀਆਂ ਪਲਕਪ੍ਰੀਤ ਕੌਰ ਤੇ ਸੁਖਮਨਦੀਪ ਕੌਰ ਵਲੋਂ ਆਪਣੀ ਕਾਬਲੀਅਤ ਦੇ ਦਮ 'ਤੇ ਜਵਾਹਰ ਨਵੋਦਿਆ 'ਚ 6ਵੀਂ ਜਮਾਤ ਦੇ ਦਾਖਲੇ ਲਈ ਚੋਣ ਕਰਵਾ ਕੇ ਆਪਣਾ ਤੇ ਸਕੂਲ ਦਾ ਨਾ ਰੌਸ਼ਨ ਕੀਤਾ | ਇਸ ਮੌਕੇ ਉਨ੍ਹਾਂ ਸਕੂਲ ਵਿਖੇ 2 ਖਾਲੀ ਅਧਿਆਪਕਾਂ ਦੀਆਂ ਆਸਾਮੀਆਂ ਬਾਰੇ ਪ੍ਰਬੰਧਕ ਕਮੇਟੀ ਤੇ ਪੰਚਾਇਤ ਨੂੰ ਦੱਸਿਆ, ਜਿਸ 'ਤੇ ਉਨ੍ਹਾਂ ਸਰਕਾਰ ਸਰਕਾਰ ਦੀ ਤਰਫ਼ੋਂ ਇਹ ਖਾਲੀ ਆਸਾਮੀਆਂ ਜਲਦੀ ਭਰਨ ਦਾ ਭਰੋਸਾ ਦਿਵਾਇਆ ਤੇ ਉਪਰੋਕਤ ਬੱਚੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਅਧਿਆਪਕਾ ਕਰਮਜੀਤ ਕੌਰ, ਅਮਨਦੀਪ ਕੌਰ, ਆਸ਼ੀਸ਼ ਕੁਮਾਰ, ਕਵਲਜੀਤ ਕੌਰ, ਪੰਚ ਪ੍ਰਬੰਧਕ ਕਮੇਟੀ ਤੇ ਸਥਾਨਕ ਪੰਚਾਇਤ ਹਰਪ੍ਰੀਤ ਸਿੰਘ ਹੈਪੀ ਸੀਨੀਅਰ ਮੀਤ ਪ੍ਰਧਾਨ ਸਬਜ਼ੀ ਮੰਡੀ ਵੱਲ੍ਹਾ, ਸਥਾਨਕ ਸਰਪੰਚ ਰਾਜਵਿੰਦਰ ਕੌਰ, ਹਰਜੀਤ ਸਿੰਘ, ਸਮੂਹ ਸਕੂਲ ਪ੍ਰਬੰਧਕ ਕਮੇਟੀ, ਸਮੁੱਚੀ ਪੰਚਾਇਤ, ਮੁਹਤਬਾਰ ਤੇ ਮਾਪੇ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਦੀਆਂ ਹਲਕੇ ਵਾਰ ਹੋ ਰਹੀਆਂ ਰੈਲੀਆਂ 'ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠਾਂ ਤੋਂ ਵਿਰੋਧੀ ਬੁਖਲਾਏ-ਲਾਲੀ ਰਣੀਕੇ... ਅਗਲੀ ਖ਼ਬਰ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਦਾ ਬਾਈਕਾਟ ਹੋਵੇਗਾ-ਮਨਜਿੰਦਰ ਸਰਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।