ਅਜਨਾਲਾ, 31 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਤਿੰਨ ਸਾਲਾਂ ਤੋਂ ਨਵੋਦਿਆ ਦੀ ਵਿਕਾਰੀ ਪ੍ਰੀਖਿਆ 'ਚ ਮੱਲਾਂ ਮਾਰਨ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਰਿਆੜ ਵਲੋਂ ਇਸ ਵਾਰ ਆਪਣੀ ਹੈਟਿ੍ਕ ਮੁਕੰਮਲ ਕਰਦਿਆਂ ਪੰਜਵੀਂ ਸ਼੍ਰੇਣੀ 'ਚ ਪੜ੍ਹਦੀ ਰਾਧਿਕਾ ਕੌਰ ਨੇ ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖਲਾ ਲੈ ਕੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਪਿੰਡ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਸਕੂਲ 'ਚ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਇੰਚਾਰਜ ਅਧਿਆਪਕਾ ਮੈਡਮ ਹਰਜੀਤ ਕੌਰ, ਮੈਡਮ ਸਤਿੰਦਰ ਕੌਰ ਅਤੇ ਰਾਕੇਸ਼ ਕੁਮਾਰ ਸਮੇਤ ਅਧਿਆਪਕ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ, ਚੇਅਰਪਰਸਨ ਬਲਜਿੰਦਰ ਕੌਰ, ਸਰਪੰਚ ਇਕਬਾਲ ਸਿੰਘ ਰਿਆੜ, ਮੈਂਬਰ ਪੰਚਾਇਤ ਕਰਮਜੀਤ ਸਿੰਘ ਗੋਲਡੀ ਰਿਆੜ ਅਤੇ ਪਿੰਡ ਦੇ ਹੋਰ ਮੁਹਤਬਰ ਵਿਅਕਤੀਆਂ ਵਲੋਂ ਰਾਧਿਕਾ ਕੌਰ ਨੂੰ ਸਨਮਾਨਿਤ ਕੀਤਾ | ਸਕੂਲ ਦੀ ਇਸ ਪ੍ਰਾਪਤੀ ਸੰਬੰਧੀ ਅਧਿਆਪਕ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਲਗਾਤਾਰ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਰਿਆੜ ਵਿਚ ਪੰਜਵੀਂ ਜਮਾਤ 'ਚ ਪੜ੍ਹਦਾ ਬੱਚਾ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖਲਾ ਲੈ ਰਿਹਾ ਹੈ, ਜੋ ਇਸ ਸਕੂਲ ਤੇ ਸਟਾਫ ਦੀ ਵੱਡੀ ਪ੍ਰਾਪਤੀ ਹੈ | ਇਸ ਦੌਰਾਨ ਹਾਜ਼ਰ ਸਰਪੰਚ ਇਕਬਾਲ ਸਿੰਘ ਨੇ ਵੀ ਰਾਧਿਕਾ ਕੌਰ ਅਤੇ ਉਸਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਪਿੰਡ ਵਾਸੀਆਂ ਨੂੰ ਆਪਣੇ ਬੱਚੇ ਰਿਆੜ ਸਕੂਲ ਵਿਚ ਪੜ੍ਹਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਆਂਗਨਵਾੜੀ ਵਰਕਰ ਰਾਜ ਕੌਰ, ਸਰਬਜੀਤ ਸਿੰਘ, ਪਰਮਜੀਤ ਸਿੰਘ ਨਾਮਧਾਰੀ ਰਿਆੜ, ਜਸਪਾਲ ਸਿੰਘ, ਸਾਬਕਾ ਚੇਅਰਪਰਸਨ ਅਨੀਤਾ, ਆਲਮ ਸਿੰਘ ਹਾਜ਼ਰ ਸਨ |