ਚੋਗਾਵਾਂ, 31 ਮਾਰਚ (ਗੁਰਵਿੰਦਰ ਸਿੰਘ ਕਲਸੀ)-ਪਿੰਡ ਭੀਲੋਵਾਲ ਪੱਕਾ ਦੇ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬਤੌਰ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾਉਣ ਵਾਲੇ ਕਾਬਲ ਸਿੰਘ ਸੰਧੂ ਦੀ ਸੇਵਾ ਮੁਕਤੀ 'ਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ, ਸਾਬਕਾ ਸਰਪੰਚ ਸੁੱਚਾ ਸਿੰਘ, ਰਾਣਾ ਰਣਬੀਰ ਸਿੰਘ ਲੋਪੋਕੇ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ ਬਾਦਲ, ਸੰਦੀਪ ਸਿੰਘ ਲੋਪੋਕੇ, ਸਰਪੰਚ ਗੁਰਸੇਵਕ ਸਿੰਘ ਗੈਵੀ ਪ੍ਰੀਤ ਨਗਰ, ਸਰਕਲ ਪ੍ਰਧਾਨ ਸ਼ਰਨਜੀਤ ਸਿੰਘ ਲੋਪੋਕੇ, ਪ੍ਰਧਾਨ ਅਮਨਦੀਪ ਲਾਰਾ ਆਦਿ ਪਤਵੰਤੇ ਸੱਜਣ ਪਹੁੰਚੇ | ਇਸ ਮੌਕੇ ਸਮੂਹ ਸਕੂਲ ਸਟਾਫ ਤੇ ਉਕਤ ਆਗੂਆਂ ਨੇ ਕਿਹਾ ਕਿ ਪਿ੍ੰ: ਕਾਬਲ ਸਿੰਘ ਸੰਧੂ ਨੇ ਸਿੱਖਿਆ ਵਿਭਾਗ ਵਿਚ 30 ਸਾਲ ਦੀ ਬੇਦਾਗ ਸੇਵਾ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ | 27 ਸਾਲ ਮਿਡਲ, ਹਾਈ, ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀ ਵਜੋਂ ਕੰਮ ਕੀਤਾ | ਇਲਾਕੇ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ | ਇਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਉਨ੍ਹਾਂ ਨੂੰ ਕੀਮਤੀ ਤੋਹਫੇ ਤੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਵਪਨਦੀਪ ਸਿੰਘ, ਗੁਰਸੇਵਕ ਸਿੰਘ ਹੀਰਾ ਸਿੰਘ ਪ੍ਰੀਤ ਨਗਰ, ਪਿ੍ੰ: ਗੁਰਜੀਤ ਸਿੰਘ ਸਾਰੰਗੜਾ, ਮੁੱਖ ਅਧਿਆਪਕ ਗੁਰਸੇਵਕ ਸਿੰਘ ਡੱਗ ਡੋਗਰ, ਰੇਸ਼ਮ ਸਿੰਘ, ਮੁੱਖ ਅਧਿਆਪਕ ਮੈਡਮ ਰੁਖਸਾਰ ਪ੍ਰੀਤ ਨਗਰ, ਮੈਡਮ ਡਿੰਪਲ ਰਾਣੀ, ਮਾ: ਗੁਰਭੇਜ ਸਿੰਘ ਮੋਹਲੇਕੇ, ਸਪਿੰਦਰ ਪਾਲ ਕੌਰ ਮੈਡਮ, ਮੈਡਮ ਰਜਨੀਸ਼, ਮਾ: ਸਪਿੰਦਰ ਪਾਲ ਕੌਰ ਮੈਡਮ, ਮਾ: ਬਿਕਰਮਜੀਤ ਸਿੰਘ, ਮੈਡਮ ਰਜਨੀਸ਼, ਮੈਡਮ ਸੰਦੀਪ ਕੌਰ, ਮੈਡਮ ਅਮਨਦੀਪ ਕੌਰ, ਮੈਡਮ ਜੋਗਿਤਾ, ਮਾ: ਅਵਨੀਤ ਕੁਮਾਰ, ਮੈਡਮ ਬਲਜਿੰਦਰ ਕੌਰ, ਮਾ: ਹਰਮਿੰਦਰ ਸਿੰਘ, ਮਾ: ਹਰਪ੍ਰੀਤ ਸਿੰਘ, ਮਾ: ਜਸਪ੍ਰੀਤ ਸਿੰਘ, ਮਾ: ਗੁਰਜੀਤ ਸਿੰਘ, ਮਾ: ਗੁਰਮੀਤ ਸਿੰਘ ਮੈਡਮ ਪ੍ਰਕਿਰਤੀ, ਮੈਡਮ ਮੋਨਕਾ, ਲੈਕ: ਹਰਜਿੰਦਰ ਸਿੰਘ ਅਟਾਰੀ, ਪਿ੍ੰ: ਅਮਨਦੀਪ ਕੌਰ ਆਦਿ ਹਾਜ਼ਰ ਸਨ |