27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਮੈਰਾਥਨ ਦੌੜ 'ਚ ਭਾਗ ਲੈਣ 'ਤੇ ਸੀ. ਲੈਬ ਟੈਕਨੀਸ਼ੀਅਨ ਗੁਰਭੇਜ ਸਿੰਘ ਕੰਦੋਵਾਲੀ ਦਾ ਸਨਮਾਨ <br/>

ਅਜੀਤ ਡੈਸਕ 30-03-2026
ਜਗਦੇਵ ਕਲਾਂ, 29 ਮਾਰਚ (ਗਿੱਲ)-ਬਾਰਡਰ ਸਿਕਿਉਰਟੀ ਫੋਰਸ (ਬੀ.ਐੱਸ.ਐੱਫ.) ਵਲੋਂ ਬੀਤੇ ਦਿਨੀ ਇੰਡੀਆ ਗੇਟ (ਅੰਮਿ੍ਤਸਰ) ਤੋਂ ਅਟਾਰੀ ਸਰਹੱਦ ਤੱਕ 21 ਕਿਲੋਮੀਟਰ ਬਾਰਡਰਮੈਨ ਮੈਰਾਥਨ ਦੌੜ ਵਿਚ 56 ਸਾਲ ਉਮਰ ਦੇ ਪੜਾਅ ਵਿਚ ਸੀਨੀਅਰ ਲੈਬਾਰਟਰੀ ਟੈਕਨੀਸ਼ੀਅਨ ਗੁਰਭੇਜ ਸਿੰਘ ਕੰਦੋਵਾਲੀ ਨੇ ਪੂਰੇ ਉਤਸ਼ਾਹ ਨਾਲ ਭਾਗ ਲੈ ਕੇ ਮੈਡਲ ਹਾਸਿਲ ਕੀਤਾ ਹੈ | ਇਸੇ ਦੌਰਾਨ ਬੀ.ਐੱਸ.ਐੱਫ. ਦੇ ਅਧਿਕਾਰੀਆਂ ਵਲੋਂ ਉਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗੁਰਭੇਜ ਸਿੰਘ ਕੰਦੋਵਾਲੀ ਨੇ ਇਸ ਉਮਰ ਵਿਚ ਵੀ ਆਪਣੀ ਡਿਊਟੀ ਦੇ ਨਾਲ-ਨਾਲ ਰੋਜਾਨਾ ਸਰੀਰਕ ਕਸਰਤ ਕਰਕੇ ਸਰੀਰ ਨੂੰ ਪੂਰੀ ਤਰ੍ਹਾਂ ਫਿੱਟ ਰੱਖਿਆ ਹੋਇਆ ਹੈ | ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਈ ਖੇਡ ਮੁਕਾਬਲਿਆਂ ਵਿਚ ਭਾਗ ਲੈ ਕੇ ਮੱਲਾਂ ਮਾਰੀਆਂ ਹਨ, ਜਿਸ ਦੌਰਾਨ ਉਨ੍ਹਾਂ ਨੇ ਕਈ ਮਾਣ ਸਨਮਾਨ ਅਤੇ ਇਨਾਮ ਵੀ ਹਾਸਿਲ ਕੀਤੇ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਭੇਜ ਸਿੰਘ ਕੰਦੋਵਾਲੀ ਨੇ ਦੱਸਿਆ ਕਿ ਸਰੀਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਤੇ ਫਿੱਟ ਰੱਖਣ ਦੇ ਨਾਲ ਨਾਲ ਪ੍ਰਮਾਤਮਾ ਦੀ ਕਿਰਪਾ ਨਾਲ ਉਨ੍ਹਾਂ ਵਲੋਂ ਅਗਲੇ ਟੀਚੇ ਦੀ ਤਿਆਰੀ ਲਈ ਮਿਹਨਤ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਪਾਰਟੀ ਨੇ ਪਿੰਡ ਕਾਲੇਕੇ ਸਾਲਾਨਾ ਜੋੜ ਮੇਲੇ ਮੌਕੇ ਮੈਂਬਰਸ਼ਿਪ ਕੈਂਪ ਲਗਾਇਆ <br/> ਅਗਲੀ ਖ਼ਬਰ ਸਿਹਤ ਵਿਭਾਗ ਪੰਜਾਬ ਵਲੋਂ ਅੱਡਾ ਕੁਕੜਾਂਵਾਲਾ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।