15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਈ. ਟੀ. ਓ. ਨੇ ਜੰਡਿਆਲਾ ਗੁਰੂ ਹਲਕੇ ਦੀਆਂ ਸੰਪਰਕ ਸੜਕਾਂ ਦੇ ਕੰਮ ਸ਼ੁਰੂ ਕਰਵਾਏ <br/>

ਅਜੀਤ ਡੈਸਕ 28-03-2026
ਜੰਡਿਆਲਾ ਗੁਰੂ, 27 ਮਾਰਚ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵੱਖ-ਵੱਖ ਪਿੰਡਾਂ 'ਚ ਸੰਪਰਕ ਸੜਕਾਂ ਦੀ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ | ਹਰਭਜਨ ਸਿੰਘ ਈ. ਟੀ. ਓ. ਨੇ ਜੰਡਿਆਲਾ ਗੁਰੂ ਦੇ ਪਿੰਡ ਸ਼ਫੀਪੁਰ ਵਿਚ 11 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ | ਇਸ ਤੋਂ ਬਾਅਦ ਪਿੰਡ ਸ਼ਫੀਪੁਰ ਵਿਚ 2.19 ਕਿੱਲੋਮੀਟਰ ਲੰਬੀਆਂ ਇੰਟਰਲਾਕਿੰਗ ਟਾਈਲ ਸੜਕਾਂ ਦੀ ਉਸਾਰੀ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਉਨ੍ਹਾਂ 12.13 ਕਿਲੋਮੀਟਰ ਲੰਬੀ ਸੜਕ ਪਿੰਡ ਤਾਰਾਗੜ੍ਹ ਤੋਂ ਗੁਰਦੁਆਰਾ ਬਾਬਾ ਸ਼ੇਖ ਫਰੀਦ ਅਤੇ ਬਾਬਾ ਨਿਰਮਲ ਜੀ, ਤਿੰਮੋਵਾਲ ਤੱਕ ਸ਼ਫੀਪੁਰ (ਰਟੌਲ) ਸੜਕ ਨੂੰ 10 ਤੋਂ 18 ਫੁੱਟ ਤੱਕ ਚੌੜਾ ਅਤੇ ਮਜ਼ਬੂਤ ਕਰਕੇ ਜੰਡਿਆਲਾ-ਤਰਨ ਤਾਰਨ ਸੜਕ ਨਾਲ ਜੋੜਨ ਵਾਲੇ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ | ਉਨ੍ਹਾਂ ਦਾਅਵਾ ਕੀਤਾ ਕਿ ਵਿਕਾਸ ਦੇ ਪੱਖੋਂ ਜੰਡਿਆਲਾ ਗੁਰੂ ਨੂੰ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾਵੇਗਾ | ਇਸ ਤੋਂ ਇਲਾਵਾ ਹਰਭਜਨ ਸਿੰਘ ਈ. ਟੀ. ਓ. ਨੇ ਵਲੋਂ ਸ਼ਹੀਦ ਸਰਤਾਜ ਸਿੰਘ ਸਰਕਾਰੀ ਹਾਈ ਸਕੂਲ, ਸ਼ਫੀਪੁਰ ਵਿਚ ਸਮਾਰਟ ਇੰਟਰਐਕਟਿਵ ਪੈਨਲ ਦਾ ਉਦਘਾਟਨ ਵੀ ਕੀਤਾ ਗਿਆ, ਜੋ ਇਕ ਕਲਾਸਰੂਮ ਅਤੇ ਇਕ ਲੈਬ ਵਿਚ ਲਗਾਇਆ ਗਿਆ ਹੈ |

ਪਿਛਲੀ ਖ਼ਬਰ ਰਜੀਵ ਕੁਮਾਰ ਰਾਜੂ ਭੰਡਾਰੀ ਰਈਆ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਚੌਥੀ ਵਾਰ ਪ੍ਰਧਾਨ ਬਣੇ <br/> ਅਗਲੀ ਖ਼ਬਰ ਸਾਲਾਨਾ ਜੋੜ ਮੇਕੇ 'ਤੇ ਵਿਸ਼ੇਸ਼ : ਗੁਰਦੁਆਰਾ ਪਾਤਿਸ਼ਾਹੀ ਨੌਵੀਂ, ਸ੍ਰੀ ਚੋਲਾ ਸਾਹਿਬ ਕਾਲੇਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।