16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲਉਸਮਾ ਵਲੋਂ ਸਕੱਤਰ ਸਿੰਘ ਬੱਲ ਨਾਲ ਦੁੱਖ ਦਾ ਪ੍ਰਗਟਾਵਾ <br/>

ਅਜੀਤ ਡੈਸਕ 01-02-2026
ਸਠਿਆਲਾ, 31 ਜਨਵਰੀ (ਜਗੀਰ ਸਿੰਘ ਸਫਰੀ)-ਸੰਯੁਕਤ ਮੁੱਖ ਚੋਣ ਅਧਿਕਾਰੀ ਪੰਜਾਬ ਸਕੱਤਰ ਸਿੰਘ ਬੱਲ ਸਠਿਆਲਾ, ਮਾ: ਸੁਖਦੇਵ ਸਿੰਘ ਤੇ ਮਾ: ਨਛੱਤਰ ਸਿੰਘ ਬੱਲ ਦੇ ਸਤਿਕਾਰਯੋਗ ਮਾਤਾ ਦਲਬੀਰ ਕੌਰ ਸਵ: ਸੁਪਤਨੀ ਪਿਆਰਾ ਸਿੰਘ ਬੱਲ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਚਰਨਾ 'ਚ ਜਾ ਬਿਰਾਜੇ ਹਨ | ਇਸ ਮੌਕੇ 'ਤੇ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲਉਸਮਾ ਨੇ ਮਾਤਾ ਦਲਬੀਰ ਕੌਰ ਬੱਲ ਦੀ ਬੇਵਕਤ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮਾਤਾ ਜੀ ਦਾ ਅਕਾਲ ਚਲਾਣਾ ਇਕ ਅਸਿਹ ਤੇ ਅਕਹਿ ਦੁੱਖ ਹੈ, ਜਿਸ ਦੀ ਭਰਪਾਈ ਕਦੇ ਨਹੀਂ ਹੋ ਸਕਦੀ, ਮਾਂ ਦਾ ਸਾਥ ਛੱਡਣਾ ਸੰਸਾਰ ਦਾ ਸਭ ਤੋਂ ਵੱਡਾ ਦੁੱਖ ਹੈ, ਕਿਉਂਕਿ ਉਹ ਨਿਰਸਵਾਰਥ ਪਿਆਰ ਅਤੇ ਮਾਰਗਦਰਸ਼ਕ ਦਾ ਸਰੋਤ ਹੰਦੀ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਪਿਛੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ | ਇਸ ਮੌਕੇ ਐੱਸ. ਡੀ. ਐੱਮ. ਅਲਕਾ ਕਾਲੀਆ, ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਨੰਬਰਦਾਰ ਸਤਨਾਮ ਸਿੰਘ, ਪ੍ਰਭਜੀਤ ਸਿੰਘ ਸ਼ਾਹ, ਸਾ: ਸਰਪੰਚ ਦਲਵਿੰਦਰ ਸਿੰਘ, ਸਾ: ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਹਰਜਿੰਦਰ ਸਿੰਘ ਰਾਜੂ, ਸਰਕਲ ਬਿਆਸ ਦੇ ਐੱਸ. ਸੀ. ਵਿੰਗ ਪ੍ਰਧਾਨ ਜਸਬੀਰ ਸਿੰਘ ਚੱਠਾ, ਦਿਲਬਾਗ ਸਿੰਘ ਰੰਧਾਵਾ, ਅਮਨਦੀਪ ਸਿੰਘ ਚੀਮਾਬਾਠ, ਚੰਨਦੀਪ ਸਿੰਘ ਬੁਤਾਲਾ, ਨਵਦੀਪ ਸਿੰਘ ਬਦੇਸ਼ਾ ਆਦਿ ਵਲੋਂ ਮਾਤਾ ਦਲਬੀਰ ਕੌਰ ਬੱਲ ਦੀ ਬੇਵਕਤ ਮੌਤ ਹੋਣ 'ਤੇ ਮੁੱਖ ਚੋਣ ਅਧਿਕਾਰੀ ਪੰਜਾਬ, ਸਕੱਤਰ ਸਿੰਘ ਬੱਲ , ਮਾ: ਸੁਖਦੇਵ ਸਿੰਘ ਤੇ ਮਾ: ਨਛੱਤਰ ਸਿੰਘ ਬੱਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਓਠੀਆਂ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।