31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵੇਂ ਵਰ੍ਹੇ 'ਚ ਹੋਰ ਵੀ ਉਤਸ਼ਾਹ ਨਾਲ ਬਾਬਾ ਬਕਾਲਾ ਸਾਹਿਬ ਦਾ ਵਿਕਾਸ ਕਰਾਂਗੇ-ਕੰਗ <br/>

ਅਜੀਤ ਡੈਸਕ 01-01-2026
ਬਾਬਾ ਬਕਾਲਾ ਸਾਹਿਬ, 31 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਨਵੇਂ ਵਰ੍ਹੇ 2026 'ਚ ਹੋਰ ਵੀ ਉਤਸ਼ਾਹ ਨਾਲ ਇਤਿਹਾਸਕ ਨਗਰਜਾਂ ਲਈ ਕੋਰ ਬਾਬਾ ਬਕਾਲਾ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਾਂਗੇ | ਅਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਨਗਰ ਦੇ ਵਿਕਾਸ ਕਾਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਨਗਰ ਪੰਚਾਇਤ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਸਾਥੀ ਕੌਂਸਲਰਾਂ ਸਮੇਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਅਧੀਨ ਨਗਰ ਪੰਚਾਇਤ ਵਿਖੇ ਆਵਾਸ ਯੋਜਨਾ ਤਹਿਤ ਘਰ ਬਣਾਉਣ ਲਈ 95 ਪਰਿਵਾਰਾਂ ਨੂੰ ਪ੍ਰਤੀ ਘਰ ਨੂੰ 2.5 ਲੱਖ ਰੁਪਏ ਰਾਸ਼ੀ (ਕੁਲ ਰਕਮ 2 ਕਰੋੜ 37 ਲੱਖ 50 ਹਜਾਰ ਰੁ:) ਦੇ ਸਰਟੀਫਿਕੇਟ ਵੰਡੇ ਗਏ | ਜਿਸ 'ਤੇ ਪ੍ਰਧਾਨ ਸੁਰਜੀਤ ਸਿੰਘ ਕੰਗ, ਐੱਮ. ਸੀ. ਜੈਮਲ ਸਿੰਘ, ਮਨਜਿੰਦਰ ਸਿੰਘ, ਰਵੀ ਸਿੰਘ, ਵਾਈਸ ਪ੍ਰਧਾਨ ਸੁਖਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਭੁੱਲਰ, ਬਲਸ਼ਰਨ ਸਿੰਘ, ਸਰਮੁੱਖ ਸਿੰਘ ਬਿੱਟੂ ਫੌਜੀ, ਜਗਦੀਪ ਸਿੰਘ, ਗੁਰਦਿਆਲ ਸਿੰਘ, ਸੁਖਦੇਵ ਸਿੰਘ ਅਤੇ ਸਮੂਹ ਆਗੂ ਸਾਹਿਬਾਨ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬੇਘਰੇ ਲੋਕਾਂ ਨੂੰ ਘਰ ਬਣਾਉਣ ਲਈ ਇਹ ਅਲਾਟਮੈਂਟ ਲੈਟਰ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ਇਹ ਅਲਾਟਮੈਂਟ ਲੈਟਰ ਗਰੀਬ ਪਰਿਵਾਰਾਂ ਲਈ ਇਕ ਆਸ਼ਾ ਦੀ ਕਿਰਨ ਹਨ |

ਪਿਛਲੀ ਖ਼ਬਰ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਯਾਦ 'ਚ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪਾਵਨ ਸਰੂਪਾਂ ਦਾ ਮਸਲਾ ਸਮੁੱਚੇ ਪੰਥ ਦੀਆਂ ਭਾਵਨਾਵਾਂ ਨਾਲ ਜੁੜਿਆ ਮਾਮਲਾ : ਪੰਥਕ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।