ਚਰਨਜੀਤ ਕੌਰ ਨੂਰਪੁਰ ਖ਼ੁਰਦ ਨੂੰ ਸੈਂਕੜੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
ਨੂਰਪੁਰ ਬੇਦੀ, 27 ਨਵੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਦੇ ਨਾਲ ਲੱਗਦੇ ਪਿੰਡ ਨੂਰਪੁਰ ਖ਼ੁਰਦ ਦੇ ਸਮਾਜ ਸੇਵੀ ਲਾਲ ਚੰਦ ਚੌਹਾਨ ਦੀ ਧਰਮ-ਪਤਨੀ ਸਾਦਗੀ ਤੇ ਨਿਮਰ ਸੁਭਾਅ ਦੀ ਮਾਲਕ ਚਰਨਜੀਤ ਕੌਰ (40) ਜੋ ਕਿ ਬੀਤੇ ਦਿਨ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਉਹ ਆਪਣੇ ਪਿੱਛੇ 2 ਬੇਟੇ ਆਪਣੇ ਪਤੀ ਸਮੇਤ ਰੋਂਦਾ ਕੁਰਲਾਉਂਦਾ ਹੋਇਆ ਪਰਿਵਾਰ ਛੱਡ ਗਏ।
ਨੂਰਪੁਰ ਬੇਦੀ, 27 ਨਵੰਬਰ (ਵਿੰਦਰ ਪਾਲ ਝਾਂਡੀਆਂ)-ਨੂਰਪੁਰ ਬੇਦੀ ਦੇ ਨਾਲ ਲੱਗਦੇ ਪਿੰਡ ਨੂਰਪੁਰ ਖ਼ੁਰਦ ਦੇ ਸਮਾਜ ਸੇਵੀ ਲਾਲ ਚੰਦ ਚੌਹਾਨ ਦੀ ਧਰਮ-ਪਤਨੀ ਸਾਦਗੀ ਤੇ ਨਿਮਰ ਸੁਭਾਅ ਦੀ ਮਾਲਕ ਚਰਨਜੀਤ ਕੌਰ (40) ਜੋ ਕਿ ਬੀਤੇ ਦਿਨ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਉਹ ਆਪਣੇ ਪਿੱਛੇ 2 ਬੇਟੇ ਆਪਣੇ ਪਤੀ ਸਮੇਤ ਰੋਂਦਾ ਕੁਰਲਾਉਂਦਾ ਹੋਇਆ ਪਰਿਵਾਰ ਛੱਡ ਗਏ। ਦੱਸਣਯੋਗ ਹੈ ਕਿ ਚਰਨਜੀਤ ਕੌਰ ਸਾਬਕਾ ਸੰਮਤੀ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਚੌਧਰੀ ਹੁਸਨ ਲਾਲ ਚੌਹਾਨ, ਐਮ. ਐੱਚ. ਮਾਲ ਨੂਰਪੁਰ ਬੇਦੀ ਦੇ ਐਮ. ਡੀ. ਚੌਧਰੀ ਪਵਨ ਕੁਮਾਰ ਚੌਹਾਨ ਤੇ ਨੰਬਰਦਾਰ ਮਹਿੰਦਰ ਪਾਲ ਚੌਹਾਨ ਦੇ ਭਰਜਾਈ ਅਤੇ ਲੈਂਡ ਮਾਰਗੇਜ ਬੈਂਕ ਸ੍ਰੀ ਅਨੰਦਪੁਰ ਸਾਹਿਬ ਦੀ ਵਾਈਸ ਚੇਅਰਮੈਨ ਜਸਵਿੰਦਰ ਕੌਰ ਦੀ ਦਰਾਣੀ ਸਨ। ਚਰਨਜੀਤ ਕੌਰ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੂਰਪੁਰ ਖ਼ੁਰਦ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਮੌਤ ’ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਪੰਜਾਬ ਵਿਧਾਨ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਕਾਂਗਰਸ ਦੇ ਓ. ਬੀ. ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਕਮਲ ਚੌਹਾਨ ਟੇਢੇਵਾਲ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦੇਸਰਾਜ ਸੈਣੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ, ਪੰਚਾਇਤ ਸੰਮਤੀ ਨੂਰਪੁਰ ਬੇਦੀ ਦੀ ਚੇਅਰਮੈਨ ਸੁਨੀਤਾ ਦੇਵੀਂ, ਐਡਵੋਕੇਟ ਚੌਧਰੀ ਦੌਲਤ ਸਿੰਘ ਚਬਰੇਵਾਲ, ਗੁਰਮੀਤ ਗੋਗੀ, ਮਨਜੀਤ ਬੂਥਗੜ੍ਹ, ਕਨਵੀਨਰ ਗੌਰਵ ਰਾਣਾ, ਓਮ ਪ੍ਰਕਾਸ਼ ਮੈਹਰ ਆਜ਼ਮਪੁਰ, ਰਾਮ ਪ੍ਰਸ਼ਾਦ ਪਾਲੀ, ਬਾਬੂ ਕਸ਼ਮੀਰੀ ਲਾਲ ਹਰੀਪੁਰ, ਜੀਵਨ ਕੁਮਾਰ ਸੰਜੂ ਹਰੀਪੁਰ, ਡਾ. ਗੁਰਦੇਵ ਸਿੰਘ, ਨਸੀਬ ਚੰਦ ਪਲਾਟਾ, ਸੋਹਣ ਲਾਲ ਚੇਚੀ, ਸੁਭਾਸ਼ ਰਾਮਪੁਰ, ਡਾ. ਵਿਜੇ ਚੌਧਰੀ, ਮਹਿੰਦਰ ਲਾਲ ਕੋਹਲੀ, ਅਸ਼ਵਨੀ ਕਸਾਣਾ, ਜਥੇਦਾਰ ਜਰਨੈਲ ਸਿੰਘ ਔਲਖ, ਮਾਸਟਰ ਜਗਨਨਾਥ ਭੰਡਾਰੀ, ਸਰਪੰਚ ਲੇਖ ਰਾਮ ਬਾਲੇਵਾਲ, ਨਰਿੰਦਰ ਝਾਂਡੀਆਂ, ਰਾਕੇਸ਼ ਝਾਂਡੀਆਂ, ਪੰਮੂ ਹਰੀਪੁਰ, ਅਵਤਾਰ ਸਿੰਘ ਕੂੰਨਰ, ਸਤਨਾਮ ਸਿੰਘ ਨਾਗਰਾ, ਦੀਪਕ ਪੁਰੀ , ਪ੍ਰੇਮ ਚੰਦ ਝਾਂਗੜੀਆਂ, ਠੇਕੇਦਾਰ ਭੀਮ ਚੰਦ, ਰਜਿੰਦਰ ਕਾਲਾ, ਠੇਕੇਦਾਰ ਮੋਹਨ ਲਾਲ, ਠੇਕੇਦਾਰ ਕਮਲ ਚੌਧਰੀ, ਹਰਕੇਤ ਸਿੰਘ ਕੋਲਾਪੁਰ, ਮਾਸਟਰ ਗੁਰਨਾਮ ਚੰਦ ਟੱਪਰੀਆਂ, ਗਿਆਨ ਚੰਦ ਚੌਹਾਨ, ਲੇਖ ਰਾਮ ਮੀਲੂ, ਮਹਿੰਦਰ ਮੀਲੂ ਸਮੇਤ ਹੋਰ ਸ਼ਖ਼ਸੀਅਤਾਂ ਨੇ ਉਨ੍ਹਾਂ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। 27 ਆਰਪੀਆਰ29