08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨਾਮਵਰ ਵਪਾਰੀ ਵਿਨੋਦ ਸੇਠ ਦੇ ਦਿਹਾਂਤ ਨਾਲ ਇਲਾਕੇ ’ਚ ਸੋਗ ਦੀ ਲਹਿਰ

ਨੰਗਲ, 7 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੇ ਨਾਮਵਰ ਵਪਾਰੀ ਤੇ ਰੋਟੇਰੀਅਨ ਵਿਨਾਲ ਸੇਠ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਵਿਨੋਦ ਸੇਠ (65) ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਫੈਲਦਿਆਂ ਹੀ ਵਪਾਰਕ, ਸਮਾਜਿਕ ਤੇ ਰਾਜਨੀਤਿਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ।

ਅਜੀਤ ਡੈਸਕ 08-11-2026
ਨੰਗਲ, 7 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਇਲਾਕੇ ਦੇ ਨਾਮਵਰ ਵਪਾਰੀ ਤੇ ਰੋਟੇਰੀਅਨ ਵਿਨਾਲ ਸੇਠ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਵਿਨੋਦ ਸੇਠ (65) ਦਾ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਫੈਲਦਿਆਂ ਹੀ ਵਪਾਰਕ, ਸਮਾਜਿਕ ਤੇ ਰਾਜਨੀਤਿਕ ਹਲਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ। ਵਿਨੋਦ ਸੇਠ ਦਾ ਅੰਤਿਮ ਸੰਸਕਾਰ ਨੰਗਲ ਡੈਮ ਦੇ ਸ਼ਮਸ਼ਾਨਘਾਟ ਵਿਖੇ ਕੀਤਾ, ਜਿੱਥੇ ਵੱਡੀ ਗਿਣਤੀ ਵਿਚ ਵੱਖ-ਵੱਖ ਵਪਾਰਕ, ਸਮਾਜਿਕ, ਰਾਜਨੀਤਿਕ, ਧਾਰਮਿਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਸਪੁੱਤਰ ਵਿਨਾਲ ਸੇਠ ਵਲੋਂ ਦਿਖਾਈ ਗਈ। ਇਸ ਦੁੱਖ ਦੀ ਘੜੀ ਵਿਚ ਸੇਠ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ’ਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੇ ਸਾਹਨੀ, ਭਾਜਪਾ ਆਗੂ ਰਾਜੇਸ਼ ਚੌਧਰੀ, ਦਿਵਿਆ ਰਾਣਾ ਕੰਵਰ, ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਦਰਸ਼ਨ ਚੌਧਰੀ, ਰੋਟੇਰੀਅਨ ਪ੍ਰਦੀਪ ਸੋਨੀ, ਪ੍ਰਵੇਸ਼ ਸੋਨੀ, ਪੰਕਜ ਸੋਨੀ, ਡਾ. ਰਵਿੰਦਰ ਦੀਵਾਨ, ਭਾਜਪਾ ਆਗੂ ਗੋਵਰਧਨ ਸੋਨੀ, ਠੇਕੇਦਾਰ ਕੇਹਰ ਸਿੰਘ, ਟੋਨੀ ਸਹਿਗਲ, ਚੰਦਨ ਰਾਣਾ ਚਿੰਪੂ, ਡਾ. ਸੋਮ ਦੱਤ, ਗੁਰਬਚਨ ਸਿੰਘ ਬਚਨ, ਮਨਮੋਹਨ ਸਿੰਘ ਮੋਹਣੀ, ਪੰਜਾਬੀ ਗਾਇਕ ਪੰਮੀ ਹੰਸਪਾਲ, ਜਸਪਾਲ ਸਿੰਘ ਸੋਨੂੰ, ਠੇਕੇਦਾਰ ਬਲਜਿੰਦਰ ਸਿੰਘ, ਪ੍ਰੇਮ ਨਾਥ ਪ੍ਰੇਮੀ, ਐਡਵੋਕੇਟ ਸਚਿਨ ਕੌਂਸਲ, ਆਸ਼ੂ ਧੀਮਾਨ, ਐਡਵੋਕੇਟ ਅਸ਼ੋਕ ਮਨੋਚਾ, ਸਾਬਕਾ ਕੌਂਸਲਰ ਦੀਪਕ ਨੰਦਾ, ਜੀਤ ਰਾਮ ਸ਼ਰਮਾ, ਰਵਿੰਦਰ ਸਿੰਘ ਗੋਲਡੀ, ਸੀ. ਏ. ਵਿਕੇਸ਼ ਚੇਤਲ, ਬਲਜੀਤ ਸਿੰਘ ਭਾਪਾ, ਮੌਂਟੂ ਜਿੰਮ ਵਾਲਾ ਤੇ ਰਾਣਾ ਗੁਰਨਾਮ ਸਿੰਘ ਸਮੇਤ ਹੋਰ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਸਨ। ਸਮੂਹ ਹਾਜ਼ਰੀਨ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। 07 ਆਰਪੀਆਰ23
ਪਿਛਲੀ ਖ਼ਬਰ ਕਤਲਗੜ੍ਹ ਸਾਹਿਬ ਵਿਖੇ ਅਰਦਾਸ ਕਰਕੇ ਢਿੱਲੋਂ ਨੇ ਦਿੱਤੀ ਸਫ਼ਾਈ ਅਗਲੀ ਖ਼ਬਰ ਸੂਬੇਦਾਰ ਬਲਵੀਰ ਸਿੰਘ ਬੈਹਣੀਵਾਲ ਦਾ ਦਿਹਾਂਤ, ਅੰਤਿਮ ਸੰਸਕਾਰ 11 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।