01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਰਾਮਪੁਰ ਨੂੰ ਇਲਾਕੇ ਦੀਆਂ ਵੱਖ - ਵੱਖ ਸ਼ਖ਼ਸੀਅਤਾਂ ਨੇ ਕੀਤਾ ਸਨਮਾਨਿਤ

ਪੁਰਖਾਲੀ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਆਪ ਆਗੂ ਸੁਰਜੀਤ ਸਿੰਘ ਰਾਮਪੁਰ ਨੂੰ ਆਮ ਆਦਮੀ ਪਾਰਟੀ ਵਲੋਂ ਕਿਸਾਨ ਵਿੰਗ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨਾਂ ਦੀ ਇਸ ਨਿਯੁਕਤੀ ਨੂੰ ਲੈ ਕੇ ਐਮ.

ਅਜੀਤ ਡੈਸਕ 01-11-2026
ਪੁਰਖਾਲੀ, 31 ਅਕਤੂਬਰ (ਅੰਮ੍ਰਿਤਪਾਲ ਸਿੰਘ ਬੰਟੀ)-ਆਪ ਆਗੂ ਸੁਰਜੀਤ ਸਿੰਘ ਰਾਮਪੁਰ ਨੂੰ ਆਮ ਆਦਮੀ ਪਾਰਟੀ ਵਲੋਂ ਕਿਸਾਨ ਵਿੰਗ ਦਾ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨਾਂ ਦੀ ਇਸ ਨਿਯੁਕਤੀ ਨੂੰ ਲੈ ਕੇ ਐਮ.ਐਲ.ਏ. ਦਿਨੇਸ਼ ਚੱਢਾ ਦੇ ਪੁਰਖਾਲੀ ਸਥਿਤ ਦਫ਼ਤਰ ਵਿਖੇ ਉਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁਰਖਾਲੀ, ਚੇਅਰਮੈਨ ਸੁਖਦੇਵ ਸਿੰਘ ਮੀਆਂਪੁਰ, ਅਜੈਬ ਸਿੰਘ ਸਰਪੰਚ ਸਰਾੜੀ, ਚਰਨਪ੍ਰੀਤ ਸਿੰਘ ਚਰਨੀ ਹਲਕਾ ਕੋਆਰਡੀਨੇਟਰ, ਦਫਤਰ ਇੰਚਾਰਜ ਸੂਰਜ, ਮੋਹਣ ਸਿੰਘ ਸਰਪੰਚ ਬੜੀ, ਬਿੱਲਾ ਬਬਾਨੀ, ਸੁਖਵਿੰਦਰ ਸਿੰਘ ਸਰਪੰਚ ਭੰਗਾਲਾ, ਰਣਜੋਧ ਸਿੰਘ ਸਰਪੰਚ ਰਾਮਪੁਰ, ਬਹਾਦਰ ਸਿੰਘ ਸਰਪੰਚ ਸਿਆਸਤਪੁਰ ਨੇ ਸੁਰਜੀਤ ਸਿੰਘ ਰਾਮਪੁਰਾ ਨੂੰ ਸਿਰੋਪਾਓ ਪਾ ਕੇ ਅਤੇ ਮਿਠਾਈ ਖੁਆ ਕੇ ਵਧਾਈ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਕਿਸਾਨਾਂ ਦੇ ਮਸਲਿਆਂ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਅੱਗੇ ਵਧਾਉਣਗੇ। ਸੁਰਜੀਤ ਸਿੰਘ ਰਾਮਪੁਰ ਨੇ ਵੀ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਇਲਾਕੇ ਦੇ ਹੋਰ ਪੰਜ ਸਰਪੰਚ ਅਤੇ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਝੱਜ ਗੋਤ ਦੀ ਮੋੜ੍ਹੀ ( ਦਾਦੀ ਸਤੀ ) ’ ਤੇ ਮੇਲਾ ਕੱਲ੍ਹ ਨੂੰ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।