28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸੀਟੂ ਦੀ ਅਗਵਾਈ ਵਿਚ ਸੂਬਾ ਪੱਧਰੀ ਯੂਨੀਅਨ ਦਾ ਗਠਨ

ਰੂਪਨਗਰ, 27 ਅਕਤੂਬਰ (ਯਸ਼ਵੰਤ ਬੱਸੀ)-ਪੰਜਾਬ ਦੇ ਪਲਾਸਟਿਕ ਬਰਤਨ, ਹਿਊਮਨ ਹੇਅਰ ਸਪਲਾਇਰ ਅਤੇ ਫੇਰੀ ਲਗਾਉਣ ਵਾਲੇ ਵਰਕਰਾਂ ਦੀ ਸੂਬਾ ਪੱਧਰੀ ਮੀਟਿੰਗ ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਰਕਰਾਂ ਦੀਆਂ ਮੰਗਾਂ, ਮੁਸ਼ਕਿਲਾਂ ਸੰਬੰਧੀ ਵਿਚਾਰ ਕਰਕੇ ਯੂਨੀਅਨ ਰਜਿਸਟਰਡ ਕਰਵਾਉਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ।

ਅਜੀਤ ਡੈਸਕ 28-10-2026
ਰੂਪਨਗਰ, 27 ਅਕਤੂਬਰ (ਯਸ਼ਵੰਤ ਬੱਸੀ)-ਪੰਜਾਬ ਦੇ ਪਲਾਸਟਿਕ ਬਰਤਨ, ਹਿਊਮਨ ਹੇਅਰ ਸਪਲਾਇਰ ਅਤੇ ਫੇਰੀ ਲਗਾਉਣ ਵਾਲੇ ਵਰਕਰਾਂ ਦੀ ਸੂਬਾ ਪੱਧਰੀ ਮੀਟਿੰਗ ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਰਕਰਾਂ ਦੀਆਂ ਮੰਗਾਂ, ਮੁਸ਼ਕਿਲਾਂ ਸੰਬੰਧੀ ਵਿਚਾਰ ਕਰਕੇ ਯੂਨੀਅਨ ਰਜਿਸਟਰਡ ਕਰਵਾਉਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ। ਯੂਨੀਅਨ ਦਾ ਕੰਮ ਚਲਾਉਣ ਲਈ ਪੰਜ ਮੈਂਬਰੀ ਸੂਬਾ ਪੱਧਰ ਦੀ ਕਮੇਟੀ ਬਣਾਈ ਗਈ, ਜਿਸ ਵਿਚ ਸ੍ਰੀ ਪਾਲ ਰੂਪਨਗਰ ਨੂੰ ਕਨਵੀਨਰ, ਰਾਮਦੇਵ ਮੁਦਕੀ ਫਿਰੋਜਪੁਰ ਨੂੰ ਪ੍ਰਚਾਰ ਸਕੱਤਰ, ਸੋਨੂੰ ਕੁਮਾਰ ਲੁਧਿਆਣਾ ਨੂੰ ਵਿੱਤ ਸਕੱਤਰ ਤੋਂ ਇਲਾਵਾ ਰਾਹੁਲ ਉਰਫ ਛੋਟੂ ਭਾਈ ਸਰਹਿੰਦ ਅਤੇ ਗੋਬਿੰਦ ਭਾਈ ਮਹਿਲ ਕਲਾਂ ਸੰਗਰੂਰ ਮੈਂਬਰ ਚੁਣੇ ਗਏ। ਇਸ ਮੀਟਿੰਗ ਵਿਚ ਸੂਬੇ ਭਰ ਤੋਂ 70 ਤੋਂ ਵੱਧ ਸਾਥੀਆਂ ਨੇ ਸ਼ਮੂਲੀਅਤ ਕਰਕੇ ਸਾਂਝੇ ਤੌਰ ਤੇ ਫੈਸਲਾ ਲਿਆ ਕਿ ਫੇਰੀ ਵਾਲੇ ਸਾਥੀ ਗਲੀ, ਮੁਹੱਲੇ ਤੇ ਕਲੋਨੀਆਂ ’ਚ ਸਾਮਾਨ ਦੀ ਵਿਕਰੀ ਕਰਦਿਆਂ ਸਪੀਕਰ ਨਹੀਂ ਚਲਾਉਣਗੇ। ਯੂਨੀਅਨ ਦਾ ਸੂਬਾ ਕਨਵੀਨਰ ਚੁਣੇ ਜਾਣ ’ਤੇ ਸ੍ਰੀ ਪਾਲ ਨੇ ਧੰਨਵਾਦ ਕਰਨ ਦੇ ਨਾਲ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਵੀ ਦਿੱਤਾ।
ਪਿਛਲੀ ਖ਼ਬਰ ਜਨਰਲ ਮੈਂਟੀਨੈਂਸ ਕਾਰਨ ਅੱਜ 28 ਨੂੰ ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਸਾਢੇ 10 ਤੋਂ 4 ਵਜੇ ਤੱਕ ਬੰਦ ਰਹੇਗੀ ਅਗਲੀ ਖ਼ਬਰ ਵਿਗਿਆਨ ਅਤੇ ਤਕਨਾਲੋਜੀ ’ ਚ ਭਾਰਤ ਨਵੇਂ ਆਤਮ - ਵਿਸ਼ਵਾਸ ਨਾਲ ਅੱਗੇ ਵਧ ਰਿਹਾ - ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।