19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਪੀ . ਐੱਸ . ਈ . ਬੀ . ਇੰਪਲਾਈਜ਼ ਫੈਡਰੇਸ਼ਨ ਦੀ ਹੋਈ ਮੀਟਿੰਗ

ਸ੍ਰੀ ਕੀਰਤਪੁਰ ਸਾਹਿਬ, 18 ਅਕਤੂਬਰ (ਸੰਨੀ)-ਪੀ. ਐੱਸ.

ਅਜੀਤ ਡੈਸਕ 19-10-2026
ਸ੍ਰੀ ਕੀਰਤਪੁਰ ਸਾਹਿਬ, 18 ਅਕਤੂਬਰ (ਸੰਨੀ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਉਪ ਮੰਡਲ ਸ੍ਰੀ ਕੀਰਤਪੁਰ ਸਾਹਿਬ ਦੀ ਮੀਟਿੰਗ ਡਵੀਜ਼ਨ ਪ੍ਰਧਾਨ ਜਸਵਿੰਦਰ ਸਿੰਘ ਔਲਖ ਦੀ ਅਗਵਾਈ ਅਤੇ ਸਰਬਣ ਸਿੰਘ ਸੈਣੀ ਸਬ-ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਮੁਲਾਜ਼ਮ ਹਿੱਤਾ ਲਈ ਲੜੇ ਜਾ ਰਹੇ ਸੰਘਰਸ਼ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਸਰਬਪ੍ਰਸਤ ਦੇਸ ਰਾਜ ਘਈ ਨੇ ਦੱਸਿਆ ਕਿ 10 ਅਕਤੂਬਰ ਦੇ ਸੰਗਰੂਰ ਰੈਲੀ ਦੌਰਾਨ ਮੁਲਾਜ਼ਮਾਂ ਦੇ ਮੁੱਖ ਮੁੱਦੇ, ਆਰਜ਼ੀ ਸਮਾਂ 17 ਜੁਲਾਈ 2020 ਦੇ ਪੱਤਰ ਅਤੇ ਪੁਰਾਣੀ ਪੈਨਸ਼ਨ ਸਬੰਧੀ ਸਰਕਾਰ ਦਾ ਰਵੱਈਆ ਅੜੀਅਲ ਹੈ। ਜਿਸ ਦੇ ਰੋਸ ਵਜੋਂ 21 ਅਤੇ 22 ਅਕਤੂਬਰ ਨੂੰ ਸਮੂਹ ਬਿਜਲੀ ਕਾਮੇ ਸਮੂਹਿਕ ਛੁੱਟੀ ਤੇ ਜਾਣਗੇ। ਇਸੇ ਦੌਰਾਨ ਸ੍ਰੀ ਕੀਰਤਪੁਰ ਸਾਹਿਬ ਦੇ ਉਪ ਮੰਡਲ ਅਫ਼ਸਰ ਇੰਜ: ਰਣਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਦੱਸ ਦੇਈਏ ਕਿ ਉਹ ਵੀ ਜਥੇਬੰਦੀ ਦੇ ਸਰਗਰਮ ਆਗੂ ਰਹੇ ਹਨ ਅਤੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਸਰਬਜੀਤ ਸਿੰਘ ਬੇਲਾ, ਨਿਰਮਲ ਸਿੰਘ, ਰੂਪ ਸਿੰਘ, ਪਰਮਿੰਦਰ ਕੌਰ, ਅਭਿਸ਼ੇਕ ਸ਼ਰਮਾ, ਇੰਦਰਜੀਤ ਸਿੰਘ, ਸੋਹਣ ਸਿੰਘ, ਵਿਸ਼ਾਲ ਕੁਮਾਰ, ਸਤਨਾਮ ਸਿੰਘ, ਮਹਿੰਦਰ ਸਿੰਘ, ਬਲਰਾਮ, ਕੁਲਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਮੰਡੇਬਰ ਬਣੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਹਰਿਆਣਾ ਯੂਨਿਟ ਦੇ ਪ੍ਰਧਾਨ ਜੱਦੀ ਪਿੰਡ ਨਿਹੰਗ ਕੋਟਲਾ ਵਾ... ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਯੁਵਕ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਨੇ ਕਲਾ ਤੇ ਸੱਭਿਆਚਾਰ ਦੇ ਰੰਗ ਬਿਖੇਰੇ ਸੁਸਾਇਟੀ ਦੇ ਪ੍ਰਧਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।