19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਨਾਤਨ ਧਰਮ ਡਰਾਮੈਟਿਕ ਕਲੱਬ ਵਲੋਂ ਕਲਾਕਾਰਾਂ ਦਾ ਸਨਮਾਨ ਭਾਜਪਾ ਆਗੂ ਰਾਜੇਸ਼ ਚੌਧਰੀ ਨੇ ਇਨਾਮ ਵੰਡ ਸਮਾਰੋਹ ਦੌਰਾਨ ਕੀਤੀ ਹੌਸਲਾ ਅਫਜ਼ਾਈ

ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਸਨਾਤਨ ਧਰਮ ਡਰਾਮੈਟਿਕ ਐਂਡ ਵੈੱਲਫੇਅਰ ਕਲੱਬ ਵਲੋਂ ਸ਼ਿਵ ਮੰਦਰ, ਮੇਨ ਮਾਰਕੀਟ ਨੰਗਲ ਵਿਖੇ ਬੀਤੀ ਰਾਤ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਮੀਤ ਪ੍ਰਧਾਨ ਰਾਜੇਸ਼ ਚੌਧਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਕਲੱਬ ਦੇ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ।

ਅਜੀਤ ਡੈਸਕ 19-10-2026
ਨੰਗਲ, 18 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਸ੍ਰੀ ਸਨਾਤਨ ਧਰਮ ਡਰਾਮੈਟਿਕ ਐਂਡ ਵੈੱਲਫੇਅਰ ਕਲੱਬ ਵਲੋਂ ਸ਼ਿਵ ਮੰਦਰ, ਮੇਨ ਮਾਰਕੀਟ ਨੰਗਲ ਵਿਖੇ ਬੀਤੀ ਰਾਤ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਮੀਤ ਪ੍ਰਧਾਨ ਰਾਜੇਸ਼ ਚੌਧਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਕਲੱਬ ਦੇ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ। ਸਮਾਰੋਹ ਦੌਰਾਨ ਕਲੱਬ ਦੇ ਅਹੁਦੇਦਾਰਾਂ ਨੇ ਕਲਾਕਾਰਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਅਤੇ ਸਭਿਆਚਾਰਕ ਗਤੀਵਿਧੀਆਂ ਰਾਹੀਂ ਸਮਾਜ ਨੂੰ ਚੰਗੇ ਸੰਸਕਾਰਾਂ ਨਾਲ ਜੋੜਨ ਵਿਚ ਅਜਿਹੀਆਂ ਸੰਸਥਾਵਾਂ ਅਹਿਮ ਯੋਗਦਾਨ ਪਾਉਂਦੀਆਂ ਹਨ। ਇਸ ਮੌਕੇ ਨੰਗਲ ਮੰਡਲ ਭਾਜਪਾ ਦੇ ਪ੍ਰਧਾਨ ਰਣਜੀਤ ਸਿੰਘ ਲੱਕੀ, ਸੁਸ਼ੀਲ ਚੋਪੜਾ, ਮਦਨ ਲਾਲ ਸਿੱਧੂ, ਵਿਨੋਦ ਸ਼ਰਮਾ, ਰਮਨਕਾਂਤ ਕਿੱਟੂ, ਤਿਲਕ ਰਾਜ ਲੱਕੀ, ਗੁਲਸ਼ਨ, ਚੱਕਰਪਾਣੀ ਆਹੂਜਾ ਅਤੇ ਸੁਸ਼ੀਲ ਪੰਮੀ ਹਾਜ਼ਰ ਸਨ। ਕਲੱਬ ਦੇ ਚੇਅਰਮੈਨ ਹਰਨੇਕ ਕਾਲੀਆ, ਪ੍ਰਧਾਨ ਨਰਿੰਦਰ ਪ੍ਰਭਾਕਰ, ਜਨਰਲ ਸਕੱਤਰ ਮੁਕੇਸ਼ ਸ਼ਰਮਾ, ਡਾਇਰੈਕਟਰ ਅਰੁਣ ਪੁਰੀ, ਖ਼ਜ਼ਾਨਚੀ ਅਭੈ ਸ਼ਰਮਾ ਅਤੇ ਮੰਚ ਸੰਚਾਲਕ ਮਹੇਸ਼ ਕਾਲੀਆ ਤੋਂ ਇਲਾਵਾ ਕਲੱਬ ਦੇ ਕਲਾਕਾਰ ਦਿਨੇਸ਼, ਵਰੁਣ ਐਰੀ, ਪ੍ਰਦੀਪ, ਵਰੁਣ ਸੰਧਲ, ਸੰਦੀਪ ਸ਼ਰਮਾ, ਅਮਨ ਖੰਨਾ, ਅਭਿਨਵ ਸੂਦ, ਸੰਜੀਵ ਸੰਜੂ, ਬਲਰਾਮ ਸ਼ਰਮਾ, ਕਰਨ, ਤ੍ਰਿਲੋਕੀ ਨਾਥ, ਜਤਿੰਦਰ ਬੱਬੂ, ਮੋਹਨ ਪਟਿਆਲ ਅਤੇ ਗੱਗੀ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੁਰਜੀਤ ਸਿੰਘ ਰਾਮਪੁਰ ਕਿਸਾਨ ਵਿੰਗ ਦੇ ਜ਼ਿਲ੍ਹਾ ਸਕੱਤਰ ਨਿਯੁਕਤ ਅਗਲੀ ਖ਼ਬਰ ਅਜੈਵੀਰ ਸਿੰਘ ਲਾਲਪੁਰਾ ਨੇ ਬਾਬਾ ਉਮੇਦ ਗਿਰੀ ਤੋਂ ਲਿਆ ਆਸ਼ੀਰਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।