07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੀ.ਪੀ.ਅੱਮ. ਬਲਾਕ ਮੋਰਿੰਡਾ ਵਲੋਂ ਹਲਕਾ ਵਿਧਾਇਕ ਨੂੰ ਦਿੱਤਾ ਮੰਗ-ਪੱਤਰ

ਮੋਰਿੰਡਾ, 6 ਅਕਤੂਬਰ (ਤਰਲੋਚਨ ਸਿੰਘ ਕੰਗ)-ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਸੁਖਵਿੰਦਰ ਸਿੰਘ ਦੁੱਮਣਾ ਨੇ ਦੱਸਿਆ ਕਿ ਮੰਗ ਪੱਤਰ ਵਿਚ ਚਾਰ ਕੋਡਾਂ ਨੂੰ ਰੱਦ ਕਰਨ, ਪੁਰਾਣੇ ਲੇਬਰ ਕਾਨੂੰਨ ਬਹਾਲ ਕਰਵਾਉਣ, ਵੀ.

ਅਜੀਤ ਡੈਸਕ 07-10-2026
ਮੋਰਿੰਡਾ, 6 ਅਕਤੂਬਰ (ਤਰਲੋਚਨ ਸਿੰਘ ਕੰਗ)-ਕਮਿਊਨਿਸਟ ਪਾਰਟੀ ਮਾਰਕਸਵਾਦੀ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਸ੍ਰੀ ਚਮਕੌਰ ਸਾਹਿਬ ਨੂੰ ਮੰਗ ਪੱਤਰ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਮਰੇਡ ਸੁਖਵਿੰਦਰ ਸਿੰਘ ਦੁੱਮਣਾ ਨੇ ਦੱਸਿਆ ਕਿ ਮੰਗ ਪੱਤਰ ਵਿਚ ਚਾਰ ਕੋਡਾਂ ਨੂੰ ਰੱਦ ਕਰਨ, ਪੁਰਾਣੇ ਲੇਬਰ ਕਾਨੂੰਨ ਬਹਾਲ ਕਰਵਾਉਣ, ਵੀ.ਬੀ. ਗ੍ਰਾਮ ਜੀ ਕਾਨੂੰਨ ਵਾਪਿਸ ਲੈਣ, ਮਨਰੇਗਾ ਕਾਨੂੰਨ ਬਹਾਲ ਕਰਨ, ਮੁਕਤ ਵਪਾਰ ਸਮਝੌਤਾ ਰੱਦ ਕਰਨ, ਬੀ.ਬੀ.ਐੱਮ.ਬੀ. ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕਰਨ, ਸਹਿਕਾਰੀ ਅਦਾਰਿਆਂ ਨੂੰ ਖੇਤੀ ਅਧਾਰਿਤ ਸਨਅਤਾਂ ਨਾਲ ਜੋੜ ਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਮਾਈਨਿੰਗ ਦੀ ਲੋਕ ਪੱਖੀ ਨੀਤੀ ਬਣਾਉਣ ਆਦਿ ਮੰਗਾਂ ਬਾਰੇ ਲਿਖਿਆ ਗਿਆ। ਹਲਕਾ ਵਿਧਾਇਕ ਵਲੋਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੀਆਂ ਮੰਗਾਂ ਬਾਰੇ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਬਜਿੰਦਰ ਪੰਡਿਤ, ਕਾਮਰੇਡ ਪਵਨ ਕੁਮਾਰ, ਕਾਮਰੇਡ ਦਲੀਪ ਸਿੰਘ ਘਨੌਲਾ, ਕਾਮਰੇਡ ਭੁਪਿੰਦਰ ਮਦਨਹੇੜੀ, ਕਾਮਰੇਡ ਜਗੀਰ ਸਿੰਘ, ਕਾਮਰੇਡ ਸ੍ਰੀ ਪਾਲ, ਨਿਰਮਲ ਸਿੰਘ, ਰਣਧੀਰ ਸਿੰਘ, ਕਾਮਰੇਡ ਧਰਮ ਸਿੰਘ ਕਾਈਨੌਰ, ਪਰਮਜੀਤ ਸਿੰਘ ਮੋਰਿੰਡਾ, ਸੁਰਿੰਦਰ ਸਿੰਘ, ਸੋਹਣ ਸਿੰਘ, ਭਾਗ ਸਿੰਘ,ਕਰਮ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੀਟਿੰਗ ਉਪਰੰਤ ਪੁਲਿਸ ਪੈਨਸ਼ਨਰ। ਪੁਲਿਸ ਪੈਨਸ਼ਨਰਜ਼ ਦੀ ਮਾਸਿਕ ਮੀਟਿੰਗ ਦੌਰਾਨ ਵੱਖ - ਵੱਖ ਮੁੱਦਿਆਂ ’ ਤੇ ਵਿਚਾਰ - ਵਟਾਂਦ... ਅਗਲੀ ਖ਼ਬਰ ਬਰਸਾਲਪੁਰ ਦਾ ਨੌਜਵਾਨ ਸਾਊਦੀ ਅਰਬ ਦੀ ਜੇਲ੍ਹ ਵਿਚ ਬੰਦ, ਸਿਰ ਕਲਮ ਕਰਨ ਦੀ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।