ਨੌਰਾ ਵਿਖੇ ਸਾਲਾਨਾ ਮਹਾਨ ਗੁਰਮਤਿ ਸਮਾਗਮ 8 ਤੋਂ
ਪੱਲੀ ਝਿੱਕੀ, 4 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਬਾਬਾ ਨੰਦ ਸਿੰਘ ਤੇ ਬਾਬਾ ਗੁਲਾਬ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਮਹਾਨ ਗੁਰਮਤਿ ਸਮਾਗਮ 8 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਗੁਰਦੁਆਰਾ ਗੁਲਾਬ ਆਸ਼ਰਮ ਠਾਠ ਨਾਨਕਸਰ ਨੌਰਾ ਵਿਖੇ ਸ਼ਰਧਾ ਪੂਰਵਕ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਗੁਰੂ ਘਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਰਨੈਲ ਸਿੰਘ ਨੌਰਾ ਨੇ ਦੱਸਿਆ ਕਿ 8 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਹੋਣਗੇ।
ਅਜੀਤ ਡੈਸਕ
05-10-2026