ਮਿੱਟੀ ਦੀ ਭਰੀ ਟਰਾਲੀ ਨੇ 10 ਵਰ੍ਹਿਆਂ ਦੇ ਬੱਚੇ ਨੂੰ ਮਾਰੀ ਟੱਕਰ , ਬੱਚੇ ਦੀ ਹੋਈ ਮੌਤ
ਸ੍ਰੀ ਚਮਕੌਰ ਸਾਹਿਬ, 1 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਗਧਰਾਮ ਕਲਾਂ ਵਿਖੇ ਇੱਕ ਮਿੱਟੀ ਦੀ ਭਰੀ ਤੇਜ਼ ਟਰਾਲੀ ਟਰੈਕਟਰ ਨੇ ਇੱਕ 10 ਵਰ੍ਹਿਆਂ ਦੇ ਬੱਚੇ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨੂੰ ਗੰਭੀਰ ਹਾਲਤ ਵਿਚ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ ਤੇ ਹਾਜ਼ਰ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ। ਟਰਾਲੀ ਚਾਲਕ ਮੌਕੇ ਤੋਂ ਟਰਾਲੀ ਲੈ ਕੇ ਭੱਜ ਗਿਆ, ਜਿਸ ਦਾ ਲੋਕਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ।
ਧ
ਧਰਨੇ ’ਤੇ ਬੈਠੇ ਪਰਿਵਾਰਕ ਮੈਂਬਰ ਤੇ ਭਾਜਪਾ ਆਗੂ ਮੇਜਰ ਅੰਜੂ ਬਾਲਾ ਸਿੰਘ।
ਰਾਹੁਲ ਦੀ ਫਾਈਲ ਤਸਵੀਰ
02-10-2026
ਸ੍ਰੀ ਚਮਕੌਰ ਸਾਹਿਬ, 1 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਗਧਰਾਮ ਕਲਾਂ ਵਿਖੇ ਇੱਕ ਮਿੱਟੀ ਦੀ ਭਰੀ ਤੇਜ਼ ਟਰਾਲੀ ਟਰੈਕਟਰ ਨੇ ਇੱਕ 10 ਵਰ੍ਹਿਆਂ ਦੇ ਬੱਚੇ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨੂੰ ਗੰਭੀਰ ਹਾਲਤ ਵਿਚ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ ਤੇ ਹਾਜ਼ਰ ਡਾਕਟਰ ਨੇ ਬੱਚੇ ਨੂੰ ਮ੍ਰਿਤਕ ਕਰਾਰ ਦਿੱਤਾ। ਟਰਾਲੀ ਚਾਲਕ ਮੌਕੇ ਤੋਂ ਟਰਾਲੀ ਲੈ ਕੇ ਭੱਜ ਗਿਆ, ਜਿਸ ਦਾ ਲੋਕਾਂ ਨੇ ਪਿੱਛਾ ਕਰਕੇ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪਰਿਵਾਰ ਮੈਂਬਰ ਇਸ ਦਰਜ ਕੀਤੇ ਮਾਮਲੇ ਤੋਂ ਸੰਤੁਸ਼ਟ ਨਾ ਹੋਣ ਕਾਰਨ ਉਨ੍ਹਾਂ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਮੂਹਰੇ ਧਰਨਾ ਲਗਾ ਕੇ ਸ੍ਰੀ ਚਮਕੌਰ ਸਾਹਿਬ–ਬੇਲਾ–ਮੋਰਿੰਡਾ ਆਵਾਜਾਈ ਟੱਪ ਕਰ ਦਿੱਤੀ ਅਤੇ ਉਹ ਮੰਗ ਕਰਨ ਲੱਗੇ ਕੇ ਇਸ ਮਾਮਲੇ ਵਿਚ ਟਰੈਕਟਰ ਮਾਲਕ ’ਤੇ ਵੀ ਪਰਚਾ ਦਰਜ ਕੀਤਾ ਜਾਵੇ। ਜਿਸ ’ਤੇ ਮੌਕੇ ’ਤੇ ਪੁੱਜੇ ਥਾਣਾ ਮੁਖੀ ਇੰਸਪੈਕਟਰ ਸਵਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਦੌਰਾਨ ਜੇਕਰ ਮਾਲਕ ਦੀ ਗ਼ਲਤੀ ਵੀ ਸਾਹਮਣੇ ਆਈ ਤਾਂ ਉਸ ਤੇ ਵੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪਰ ਪਰਿਵਾਰਕ ਮੈਂਬਰ ਇਸ ਤੋਂ ਸਤੁੰਸਟ ਨਾ ਹੋਏ ਤਾਂ ਥਾਣਾ ਮੁਖੀ ਨੇ ਬਿਆਨ ਦਰਜ ਕਰਵਾਉਣ ਲਈ ਥਾਣੇ ਆਉਣ ਲਈ ਕਿਹਾ ਅਤੇ ਧਰਨਾ ਚੁੱਕਣ ਦੀ ਅਪੀਲ ਵੀ ਕੀਤੀ ਗਈ। ਥਾਣਾ ਮੁੱਖ ਵਲੋਂ ਦਿਵਾਏ ਭਰੋਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਧਰਨਾ ਖ਼ਤਮ ਕਰ ਦਿੱਤਾ ਤੇ ਬੱਚੇ ਦੀ ਮ੍ਰਿਤਕ ਦੇਹ ਰੂਪਨਗਰ ਦੇ ਸਿਵਲ ਹਸਪਤਾਲ ਭੇਜ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਕਤ ਬੱਚਾ ਰਾਹੁਲ ਪੁੱਤਰ ਅਮਰੀਕ ਸਿੰਘ ਵਾਸੀ ਗਧਰਾਮ ਕਲਾਂ ਆਪਣੇ ਪਿਤਾ ਨਾਲ ਸਾਈਕਲ ਤੇ ਦੁਕਾਨ ਤੋ ਮੋਬਾਈਲ ਰਿਚਾਰਜ ਕਰਵਾ ਕੇ ਘਰ ਪਰਤ ਰਿਹਾ ਸੀ ਤਾਂ ਮਿੱਟੀ ਦੀ ਭਰੀ ਟਰੈਕਟਰ ਟਰਾਲੀ ਨੰਬਰ ਪੀ ਬੀ 06 ਏ ਕੇ 3591 ਨੇ ਜ਼ਬਰਦਸਤ ਟੱਕਰ ਮਾਰੀ ਤੇ ਬੱਚੇ ਨੂੰ ਹੇਠਾਂ ਸੁੱਟ ਦਿੱਤਾ। ਮੌਕੇ ਤੇ ਪਿਤਾ ਅਮਰੀਕ ਸਿੰਘ ਅਤੇ ਲੋਕਾਂ ਨੇ ਉਸ ਨੂੰ ਕਾਰ ਵਿਚ ਪਾ ਕੇ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਇਸ ਸਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ , ਟਰੈਕਟਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ, ਪਰਿਵਾਰ ਟਰੈਕਟਰ ਮਾਲਕ ’ਤੇ ਵੀ ਪਰਚਾ ਦਰਜ ਕਰਨ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਰੈਕਟਰ ਦੇ ਮਾਲਕ ਨੂੰ ਵੀ ਥਾਣੇ ਬੁਲਾਇਆ ਗਿਆ ਹੈ, ਜੋ ਵੀ ਕਾਰਵਾਈ ਬਣਦੀ ਹੋਈ ਉਸ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਧਰਨੇ ਵਿਚ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮੇਜਰ ਅੰਜੂ ਬਾਲਾ ਸਿੰਘ ਨੇ ਕਿਹਾ ਕਿ ਪਰਿਵਾਰ ਵਲੋਂ ਟਰੈਕਟਰ ਮਾਲਕ ’ਤੇ ਪਰਚਾ ਕੀਤੇ ਜਾਣ ਦੀ ਮੰਗ ਜਾਇਜ਼ ਹੈ ਤੇ ਪੁਲਿਸ ਨੂੰ ਤੁਰੰਤ ਟਰੈਕਟਰ ਦੇ ਮਾਲਕ ’ਤੇ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।