ਬੀਤ ਦਾ ਬੁਰਜ ਖ਼ਲੀਫ਼ਾ ’ ਵਿਕਾਸ ਦਾ ਇੱਕ ਉੱਚਾ - ਲੰਮਾ ਪ੍ਰਤੀਕ 111 ਫੁੱਟ 6 ਇੰਚ ਉੱਚਾ ਅਤੇ 25 ਲੱਖ ਲੀਟਰ ਦੀ ਸਮਰੱਥਾ ਵਾਲਾ ਪਾਣੀ ਦਾ ਟੈਂਕ ਜਿਸ ਨਾਲ 11 ਪਿੰਡਾਂ ਦੀ 27,215 ਦੀ ਆਬਾਦੀ ਨੂੰ ਲਾਭ ਮਿਲੇਗਾ
ਸੰਤੋਖਗੜ੍ਹ, 19 ਸਤੰਬਰ (ਧਰਮ ਪਾਲ)-ਪਿੰਡ ਅਮਰਾਲੀ ਹਰੋਲੀ ਉਪ-ਮੰਡਲ ਵਿਚ ਸੜਕ ਦੇ ਕਿਨਾਰੇ ਖੜ੍ਹਾ ਇਹ ਵਿਸ਼ਾਲ ਪਾਣੀ ਦਾ ਟੈਂਕ ਦੂਰੋਂ ਹੀ ਦਿਖਾਈ ਦਿੰਦਾ ਹੈ। ਉੱਚੇ ਥੰਮ੍ਹਾਂ ’ਤੇ ਟਿਕਿਆ ਇਸਦਾ ਪਾਣੀ ਭੰਡਾਰਨ ਵਾਲਾ ਹਿੱਸਾ ਜ਼ਮੀਨ ਤੋਂ 111 ਫੁੱਟ 6 ਇੰਚ ਦੀ ਉਚਾਈ ’ਤੇ ਸਥਿਤ ਹੈ।
25 ਲੱਖ ਲੀਟਰ ਦੀ ਸਮਰੱਥਾ ਵਾਲੀ ਨਵੀਂ ਬਣਾਈ ਪਾਣੀ ਦੀ ਟੈਂਕੀ ਦੀ ਤਸਵੀਰ। ਤਸਵੀਰ : ਚੌਧਰੀ ਧਰਮ ਪਾਲ
20-09-2026