‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਸ੍ਰੀ ਚਮਕੌਰ ਸਾਹਿਬ ’ਚ ਹੋਣਗੇ ਕ੍ਰਿਕਟ ਤੇ ਟੈਨਿਸ ਬਾਲ ਦੇ ਮੁਕਾਬਲੇ 16 ਅਤੇ 17 ਨੂੰ
ਸ੍ਰੀ ਚਮਕੌਰ ਸਾਹਿਬ, 14 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਤਹਿਤ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸਫਲ ਸਮਾਪਤੀ ਉਪਰੰਤ ਹੁਣ ਖੇਡ ਪ੍ਰੇਮੀਆਂ ਲਈ ਕ੍ਰਿਕਟ, ਟੈਨਿਸ ਬਾਲ ਦੇ ਵਿਸ਼ੇਸ਼ ਮੁਕਾਬਲੇ 16,17 ਸਤੰਬਰ ਨੂੰ ਕਰਵਾਏ ਜਾਣਗੇ। ਰਜਿਸਟਰੇਸ਼ਨ ਦੀ ਮਿਤੀ 15 ਸਤੰਬਰ ਹੈ।
ਸ੍ਰੀ ਚਮਕੌਰ ਸਾਹਿਬ, 14 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਵਲੋ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ (ਸੀਜ਼ਨ-4) ਤਹਿਤ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੀ ਸਫਲ ਸਮਾਪਤੀ ਉਪਰੰਤ ਹੁਣ ਖੇਡ ਪ੍ਰੇਮੀਆਂ ਲਈ ਕ੍ਰਿਕਟ, ਟੈਨਿਸ ਬਾਲ ਦੇ ਵਿਸ਼ੇਸ਼ ਮੁਕਾਬਲੇ 16,17 ਸਤੰਬਰ ਨੂੰ ਕਰਵਾਏ ਜਾਣਗੇ। ਰਜਿਸਟਰੇਸ਼ਨ ਦੀ ਮਿਤੀ 15 ਸਤੰਬਰ ਹੈ। ਇਹ ਮੁਕਾਬਲੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਖਾਲਸਾ ਸਟੇਡੀਅਮ, ਸ੍ਰੀ ਚਮਕੌਰ ਸਾਹਿਬ ਵਿਖੇ ਓਪਨ ਵਰਗ (ਪੁਰਸ਼) ਵਿਚ ਹੋਣਗੇ। ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੇ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਨਗੇ। ਮੁਕਾਬਲਿਆਂ ਲਈ ਪਿੱਚ ਅਤੇ ਮੈਦਾਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਖੇਡ ਵਿਭਾਗ ਵਲੋਂ ਸਾਰੇ ਕ੍ਰਿਕਟ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਮੁਕਾਬਲਿਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਲਈ ਸਟੇਡੀਅਮ ਵਿਖੇ ਪਹੁੰਚਣ। ਮੋਰਿੰਡਾ ਬਲਾਕ ਦੇ ਇਹ ਮੁਕਾਬਲੇ ਉਪਰੋਕਤ ਮਿਤੀ ਅਨੁਸਾਰ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਦੇ ਖੇਡ ਮੈਦਾਨ ਵਿਚ ਹੋਣਗੇ।।