15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਭਟੋਲੀ ਦੇ ਅਵਿਨਾਸ਼ ਕਰ ਰਹੇ ਹਨ ਨਿਵੇਕਲੀ ਸੇਵਾ ਸ਼ਮਸ਼ਾਨਘਾਟ ਅਤੇ ਇਸ਼ਨਾਨ ਘਾਟ ਦੀ ਸਫ਼ਾਈ ਮੇਰੇ ਲਈ ਇਬਾਦਤ-ਅਵਿਨਾਸ਼

ਨੰਗਲ, 14 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਇੱਥੋਂ ਦੇ ਕਰੀਬੀ ਪਿੰਡ ਭਟੋਲੀ ਦੇ ਸਮਾਜ ਸੇਵਕ ਅਵਿਨਾਸ਼ ਜੀ ਹਰ ਰੋਜ ਪਿੰਡ ਬਿਭੌਰ ਸਾਹਿਬ ਦੇ ਸ਼ਮਸ਼ਾਨਘਾਟ ਅਤੇ ਇਸ਼ਨਾਨ ਘਾਟ ਦੀ ਸਫ਼ਾਈ ਕਰਦੇ ਹਨ। ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਕੰਢੇ ’ਤੇ ਸਥਿਤ ਬਿਭੌਰ ਸਾਹਿਬ ਘਾਟ ਵੱਡਾ ਸ਼ਮਸ਼ਾਨ ਘਾਟ ਹੈ।

ਅਜੀਤ ਡੈਸਕ 15-09-2026
ਨੰਗਲ, 14 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਇੱਥੋਂ ਦੇ ਕਰੀਬੀ ਪਿੰਡ ਭਟੋਲੀ ਦੇ ਸਮਾਜ ਸੇਵਕ ਅਵਿਨਾਸ਼ ਜੀ ਹਰ ਰੋਜ ਪਿੰਡ ਬਿਭੌਰ ਸਾਹਿਬ ਦੇ ਸ਼ਮਸ਼ਾਨਘਾਟ ਅਤੇ ਇਸ਼ਨਾਨ ਘਾਟ ਦੀ ਸਫ਼ਾਈ ਕਰਦੇ ਹਨ। ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਕੰਢੇ ’ਤੇ ਸਥਿਤ ਬਿਭੌਰ ਸਾਹਿਬ ਘਾਟ ਵੱਡਾ ਸ਼ਮਸ਼ਾਨ ਘਾਟ ਹੈ। ਇਸ ਸ਼ਮਸ਼ਾਨ ਘਾਟ ’ਤੇ ਹਿਮਾਚਲ ਪੰਜਾਬ ਦੇ ਪੰਜਾਹ ਪਿੰਡ ਨਿਰਭਰ ਹਨ। ਨਾਲ ਹੀ ਵੱਡਾ ਸ਼ਮਸ਼ਾਨ ਘਾਟ ਹੈ, ਜਿੱਥੇ ਰਿਸੀਕੇਸ਼ ਦੇ ਤ੍ਰਿਵੈਣੀ ਘਾਟ ’ਤੇ ਹੁੰਦੀ ‘‘ ਗੰਗਾ ਆਰਤੀ’’ ਵਾਂਗ ‘‘ ਸਤਲੁਜ ਆਰਤੀ’’ ਹੁੰਦੀ ਹੈ। ਸੈਲਾਨੀ ਵੀ ਕਾਫੀ ਆਉਂਦੇ ਹਨ। ਅਵਿਨਾਸ਼ ਵੱਲੋਂ ਸੇਵਾ ਸੰਭਾਲਨ ਦਾ ਵੱਡਾ ਕਾਰਨ ਇਹ ਹੈ ਕਿ ਸ਼ਮਸ਼ਾਨ ਘਾਟ ’ਤੇ ਗੰਦਗੀ ਬਹੁਤ ਹੋ ਗਈ ਹੈ । ਜਾਗਰੂਕਤਾ ਦੀ ਘਾਟ ਕਾਰਨ ਜਲ ਪ੍ਰਦੂਸ਼ਿਤ ਹੋ ਰਿਹਾ ਹੈ ਕਿਉਂਕਿ ਲੋਕ ਮ੍ਰਿਤਕ ਪ੍ਰਾਣੀਆਂ ਦੇ ਕੱਪੜੇ ਅਤੇ ਹੋਰ ਸਮਾਨ ਪਾਣੀ ’ਚ ਸੁੱਟ ਜਾਂਦੇ ਹਨ । ਇਲਾਕੇ ਦੇ ਪ੍ਰਸਿੱਧ ਚੌਗਿਰਦਾ ਪ੍ਰੇਮੀ ਪ੍ਰਭਾਤ ਭੱਟੀ ਨੇ ਦੱਸਿਆ ਕਿ ਅਵਿਨਾਸ਼ ਨਿਰੰਤਰ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਹੈ। ਅਵਿਨਾਸ਼ ਨੇ ਦੱਸਿਆ ਕਿ ਚੰਗੇ ਪੜ੍ਹੇ ਲਿਖੇ ਲੋਕ ਵੀ ਜਲ ਪ੍ਰਦੂਸ਼ਿਤ ਕਰ ਰਹੇ ਹਨ। ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਕਿਹਾ ਕਿ ਇਹ ਬੜੇ ਹੀ ਦੁੱਖ ਦੀ ਗੱਲ ਹੈ ਕਿ ਰਾਮਸਰ (ਇਰਾਨ) ਸੰਧੀ ਅਧੀਨ ਇਹ ਥਾਂ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਤਾਂ ਐਲਾਨੀ ਗਈ ਹੈ ਪਰ ਜੰਗਲੀ ਜੀਵ ਸੁਰੱਖਿਆ ਵਿਭਾਗ ਕੋਲ ਨਾ ਤਾਂ ਸਟਾਫ਼ ਹੈ ਅਤੇ ਨਾ ਹੀ ਸਮਾਨ। ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ. ਜੀ.ਐੱਸ. ਚੱਠਾ ਨੇ ਦੱਸਿਆ ਕਿ ਛੇਤੀ ਹੀ ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਅਵਿਨਾਸ਼ ਨੂੰ ਸਨਮਾਨਿਤ ਕਰੇਗਾ।
ਪਿਛਲੀ ਖ਼ਬਰ ਸਵਾਂ ਨਦੀ ਦਾ ਆਰਜ਼ੀ ਪੁਲ ਬਣਨ ਦਾ ਲੋਕਾਂ ਨੂੰ ਵਿਆਹ ਜਿੰਨਾ ਚਾਅ ਪੱਕੇ ਪੁਲ ਦੇ ਬਣਨ ਦੇ ਅਜੇ ਕੋਈ ਆਸਾਰ ਨਹੀਂ, ਚੋਣਾਂ ਵਿਚ... ਅਗਲੀ ਖ਼ਬਰ ਬਾਬਾ ਕਰੋਲਗੜ੍ਹ ਦਾ ਪ੍ਰਸਿੱਧ ਸਾਲਾਨਾ ਜੋੜ ਮੇਲਾ 20 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।