10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਬਿਭੌਰ ਸਾਹਿਬ ‘ਚ 12 ਨੂੰ ਸਜੇਗਾ ਬਾਪੂ ਕੁੰਭ ਦਾਸ ਜੀ ਦਾ ਮੇਲਾ

ਨੰਗਲ, 9 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸ਼੍ਰੀ ਸ਼੍ਰੀ 1008 ਧੰਨ-ਧੰਨ ਬਾਪੂ ਕੁੰਭ ਦਾਸ ਜੀ ਦਾ 12ਵਾਂ ਸਾਲਾਨਾ ਮੇਲਾ 12 ਸਤੰਬਰ ਨੂੰ ਪਿੰਡ ਬਿਭੌਰ ਸਾਹਿਬ ਦੇ ਰਾਮ-ਲੀਲ੍ਹਾ ਗਰਾਊਂਡ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿਚ ਗੱਦੀ ਨਸ਼ੀਨ ਬਿੱਟੂ ਚਾਚਾ ਜੀ (ਪਾਹਲੇਵਾਲ, ਗੜ੍ਹਸ਼ੰਕਰ) ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ।

ਅਜੀਤ ਡੈਸਕ 10-09-2026
ਨੰਗਲ, 9 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸ਼੍ਰੀ ਸ਼੍ਰੀ 1008 ਧੰਨ-ਧੰਨ ਬਾਪੂ ਕੁੰਭ ਦਾਸ ਜੀ ਦਾ 12ਵਾਂ ਸਾਲਾਨਾ ਮੇਲਾ 12 ਸਤੰਬਰ ਨੂੰ ਪਿੰਡ ਬਿਭੌਰ ਸਾਹਿਬ ਦੇ ਰਾਮ-ਲੀਲ੍ਹਾ ਗਰਾਊਂਡ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿਚ ਗੱਦੀ ਨਸ਼ੀਨ ਬਿੱਟੂ ਚਾਚਾ ਜੀ (ਪਾਹਲੇਵਾਲ, ਗੜ੍ਹਸ਼ੰਕਰ) ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ। ਪ੍ਰਬੰਧਕ ਕਮੇਟੀ ਅਨੁਸਾਰ ਸਵੇਰੇ 10 ਵਜੇ ਹਵਨ ਯੱਗ ਅਤੇ ਦੁਪਹਿਰ 1 ਵਜੇ ਲੰਗਰ (ਭੰਡਾਰਾ) ਹੋਵੇਗਾ। ਰਾਤ 8 ਵਜੇ ਬਾਪੂ ਜੀ ਦਾ ਗੁਣਗਾਨ ਕੀਤਾ ਜਾਵੇਗਾ, ਜਿਸ ਵਿਚ ਆਰ. ਡੀ. ਸਾਗਰ (ਨਵਾਂਸ਼ਹਿਰ) ਅਤੇ ਪ੍ਰਸਿੱਧ ਅੰਤਰਰਾਸ਼ਟਰੀ ਕਵਾਲ ਅਤੇ ਗਾਇਕ ਗਾਇਕ ਅਲੀ ਸੂਫ਼ੀਆਨਾ ਰੰਗ ਬਿਖੇਰਨਗੇ। ਸਟੇਜ ਸੰਚਾਲਨ ਸੰਦੀਪ ਭਾਰਦਵਾਜ ਕਰਨਗੇ। ਪ੍ਰਬੰਧਕ ਕਮੇਟੀ, ਬਾਪੂ ਕੁੰਭ ਦਾਸ ਜੀ ਕਲੱਬ ਅਤੇ ਸਮੂਹ ਨਗਰ ਵਾਸੀਆਂ ਨੇ ਸੰਗਤਾਂ ਨੂੰ ਪਰਿਵਾਰਾਂ ਸਮੇਤ ਮੇਲੇ ਵਿਚ ਪਹੁੰਚ ਕੇ ਧਾਰਮਿਕ ਸਮਾਗਮ ਦਾ ਲਾਹਾ ਲੈਣ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਡਾ . ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਦੇ ਵਿਰੋਧ ’ ਚ ਭਾਜਪਾ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੀ ਅਕਾਲੀ ਦਲ ਬਾਦਲ ਵਲੋਂ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।