ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਖ਼ੂਨਦਾਨ ਕੈਂਪ ਲਗਾਇਆ
ਮੋਰਿੰਡਾ, 8 ਸਤੰਬਰ (ਤਰਲੋਚਨ ਸਿੰਘ ਕੰਗ)-ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਸ੍ਰੀ ਰਾਮ ਧਰਮਾਰਥ ਟਰੱਸਟ ਮੋਰਿੰਡਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਪ੍ਰਧਾਨ ਟੇਕ ਚੰਦ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਵਿਚ ਸਰਕਾਰੀ ਹਸਪਤਾਲ ਰੂਪਨਗਰ ਦੀ ਟੀਮ ਵਲੋਂ 48 ਖ਼ੂਨ ਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ।
ਮੋਰਿੰਡਾ, 8 ਸਤੰਬਰ (ਤਰਲੋਚਨ ਸਿੰਘ ਕੰਗ)-ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਸ੍ਰੀ ਰਾਮ ਧਰਮਾਰਥ ਟਰੱਸਟ ਮੋਰਿੰਡਾ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਪ੍ਰਧਾਨ ਟੇਕ ਚੰਦ ਨੇ ਦੱਸਿਆ ਕਿ ਖ਼ੂਨਦਾਨ ਕੈਂਪ ਵਿਚ ਸਰਕਾਰੀ ਹਸਪਤਾਲ ਰੂਪਨਗਰ ਦੀ ਟੀਮ ਵਲੋਂ 48 ਖ਼ੂਨ ਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ। ਉਨ੍ਹਾਂ ਦੱਸਿਆ ਕਿ ਸ੍ਰੀ ਅਮਨ ਪ੍ਰਧਾਨ ਲਾਈਨ ਕਲੱਬ ਖਰੜ ਅਤੇ ਸਰਸਵਤੀ ਗਰੁੱਪ ਆਫ਼ ਕਾਲਜ ਘੂੰਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਫਿਜੀਓ ਥੈਰੇਪੀ ਸੈਂਟਰ ਅਤੇ ਅੱਖਾਂ ਦੀ ਚੈਕਿੰਗ ਦੇ ਕਲੀਨਿਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਗੁੰਬਰ, ਸੁਰੇਸ਼ ਡੋਰਾ, ਐਮ.ਕੇ. ਵਰਮਾਨੀ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਚੰਡੀਗੜ੍ਹ, ਕ੍ਰਿਸ਼ਨ ਕਾਂਤ ਤਰੀਖਾਨੀ, ਚੇਤਨ ਮਿੱਤਲ, ਵਿਕਾਸ ਮਿੱਤਲ, ਅਮਨਪ੍ਰੀਤ ਕੌਰ ਰਾਏ ਹਲਕਾ ਇੰਚਾਰਜ ਭਾਜਪਾ ਸ੍ਰੀ ਚਮਕੌਰ ਸਾਹਿਬ, ਜਗਪਾਲ ਸਿੰਘ ਜੌਲੀ, ਰੁਪਿੰਦਰ ਸਿੰਘ ਭਿਚਰਾ, ਹਰਜਿੰਦਰ ਸਿੰਘ ਛਿੱਬਰ, ਅੰਮ੍ਰਿਤਪਾਲ ਸਿੰਘ ਖੱਟੜਾ, ਦਰਸ਼ਨ ਸਿੰਘ ਸੋਢੀ, ਵਿਜੇ ਅਗਨੀਹੋਤਰੀ, ਸੋਨਮਿੰਦਰ ਬੱਤਰਾ, ਹਰਸ਼ ਕੋਹਲੀ, ਅਨਿਲ ਗੁਪਤਾ, ਰਮਨ ਗੁਪਤਾ, ਸ਼ਿਵ ਕੁਮਾਰ ਕੌੜਾ, ਅਸ਼ਵਨੀ ਭਨੋਟ, ਤਜਿੰਦਰ ਸਿੰਘ ਬੌਬੀ, ਹਰਵਿੰਦਰ ਸੂਦ, ਜਗਦੀਸ਼ ਵਰਮਾ, ਮਾਸਟਰ ਹਾਕਮ ਸਿੰਘ, ਸੰਜੀਵ ਸ਼ਰਮਾ, ਨਿਤਿਨ ਗੁਪਤਾ, ਰਾਜਕੁਮਾਰ ਤੁਲਾਨੀ, ਦਿਨੇਸ਼ ਜਿੰਦਲ ਆਦਿ ਮੌਜੂਦ ਸਨ।