ਸ੍ਰੀ ਗੁਰੂ ਰਵਿਦਾਸ ਮੰਦਰ ਦਾ ਰੱਖਿਆ ਨੀਂਹ ਪੱਥਰ
ਸੁਖਸਾਲ, 8 ਸਤੰਬਰ (ਧਰਮ ਪਾਲ)-ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਮਹਿਲਵਾਂ ਵਿਖੇ ਮੰਦਰ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੰਦਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਤ ਵਿਜੇ ਦਾਸ ਭੁਨਾਮ ਵਾਲਿਆਂ ਵਲੋਂ ਵਿਧੀ ਪੂਰਵਕ ਪੂਜਾ-ਅਰਚਨਾ ਕਰਨ ਉਪਰੰਤ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ।
ਅਜੀਤ ਡੈਸਕ
09-09-2026