09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਮੋਟਰਾਂ ਲਈ ਬਿਜਲੀ ਸਪਲਾਈ ਨਿਰਵਿਘਨ ਦੇਣ ਦੀ ਮੰਗ

ਮੋਰਿੰਡਾ, 8 ਸਤੰਬਰ (ਪ੍ਰਿਤਪਾਲ ਸਿੰਘ)-ਮੋਟਰਾਂ ਤੇ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ ਕਿ ਕਿਤੇ ਉਨ੍ਹਾਂ ਦੇ ਝੋਨੇ ਦੀ ਫ਼ਸਲ ਦਾ ਝਾੜ ਘੱਟ ਨਾ ਜਾਵੇ। ਇਸ ਸਬੰਧੀ ਕਿਸਾਨ ਆਗੂ ਨੰਬਰਦਾਰ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿ ਅੱਜ ਕੱਲ੍ਹ ਜੀਰੀ ਦਾ ਸਮਾਂ ਜੋ ਕਿ ਪੱਕਣ ਦੇ ਨਜ਼ਦੀਕ ਆ ਗਿਆ ਹੈ, ਜੀਰੀ ਨੂੰ ਬੂਰ ਪੈਣ ਸਮੇਂ ਪਾਣੀ ਦੀ ਬਹੁਤ ਲੋੜ ਹੁੰਦੀ ਹੈ।

ਅਜੀਤ ਡੈਸਕ 09-09-2026
ਮੋਰਿੰਡਾ, 8 ਸਤੰਬਰ (ਪ੍ਰਿਤਪਾਲ ਸਿੰਘ)-ਮੋਟਰਾਂ ਤੇ ਬਿਜਲੀ ਸਪਲਾਈ ਨਾ ਆਉਣ ਕਾਰਨ ਕਿਸਾਨਾਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ ਕਿ ਕਿਤੇ ਉਨ੍ਹਾਂ ਦੇ ਝੋਨੇ ਦੀ ਫ਼ਸਲ ਦਾ ਝਾੜ ਘੱਟ ਨਾ ਜਾਵੇ। ਇਸ ਸਬੰਧੀ ਕਿਸਾਨ ਆਗੂ ਨੰਬਰਦਾਰ ਰਣਧੀਰ ਸਿੰਘ ਮਾਜਰੀ ਨੇ ਦੱਸਿਆ ਕਿ ਅੱਜ ਕੱਲ੍ਹ ਜੀਰੀ ਦਾ ਸਮਾਂ ਜੋ ਕਿ ਪੱਕਣ ਦੇ ਨਜ਼ਦੀਕ ਆ ਗਿਆ ਹੈ, ਜੀਰੀ ਨੂੰ ਬੂਰ ਪੈਣ ਸਮੇਂ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਜਿਸ ਹਿਸਾਬ ਨਾਲ ਮੋਟਰਾਂ ਤੇ ਬਿਜਲੀ ਦੀ ਸਪਲਾਈ ਆ ਰਹੀ ਹੈ, ਉਸ ਨਾਲ ਲੱਗਦਾ ਹੈ ਕਿ ਜੀਰੀ ਵਿਚ ਫੋਕ ਬਹੁਤ ਵਧ ਜਾਵੇਗੀ, ਜਿਸ ਨਾਲ ਜੀਰੀ ਦਾ ਝਾੜ ਬਹੁਤ ਘੱਟ ਜਾਵੇਗਾ। ਪੰਜਾਬ ਸਰਕਾਰ ਮੋਟਰਾਂ ਦੀ ਸਪਲਾਈ 3-4 ਘੰਟੇ ਹੀ ਛੱਡ ਰਹੀ ਹੈ, ਜੋ ਕਿ ਬਹੁਤ ਹੀ ਘੱਟ ਹੈ। ਜੇਕਰ ਸਪਲਾਈ 8 ਘੰਟੇ ਨਾ ਦਿੱਤੀ ਗਈ ਤਾਂ ਕਿਸਾਨਾ ਦਾ ਬਹੁਤ ਨੁਕਸਾਨ ਹੋ ਜਾਵੇਗਾ, ਕਿੳਂੁਕਿ ਜੀਰੀ ਦੇ ਨਾਲ-ਨਾਲ ਹੋਰ ਫ਼ਸਲਾਂ ਜਿਵੇਂ ਕਿ ਗੰਨਾ, ਮੱਕੀ, ਹਰਾ ਚਾਰਾ ਵੀ ਸੋਕੇ ਦੀ ਲਪੇਟ ਵਿਚ ਆ ਚੁੱਕੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਘੱਟੋ ਘੱਟ 8 ਘੰਟੇ ਨਿਰਵਿਘਨ ਚਲਾਈ ਜਾਵੇ। ਤਾਂ ਜੋ ਫ਼ਸਲਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਇਸ ਮੌਕੇ ਹੋਰਨਾਂ ਤੋ ਇਲਾਵਾ ਕਿਸਾਨ ਜਗਜੀਤ ਸਿੰਘ ਹੈਪੀ, ਅਮਰਜੀਤ ਸਿੰਘ ਮਾਜਰੀ, ਬਲਜੀਤ ਸਿੰਘ, ਜਸਵੀਰ ਸਿੰਘ ਅਤੇ ਰਣਧੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਜਾਣ ਦੀ ਮੰਗ ਅਗਲੀ ਖ਼ਬਰ ਐੱਸ . ਆਈ . ਆਰ . ਦੀ ਪ੍ਰਗਤੀ ਦਾ ਰੋਲ ਆਬਜ਼ਰਵਰ ਮਨਵੇਸ਼ ਸਿੰਘ ਸਿੱਧੂ ਨੇ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।