09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬੜਾ ਪਿੰਡ ’ ਚ 115 ਵਾਂ ਛਿੰਝ ਮੇਲਾ ਧੂਮ ਧੜੱਕੇ ਨਾਲ ਆਰੰਭ - ਸਮਾਪਤੀ ਕੱਲ੍ਹ

ਭਰਤਗੜ੍ਹ, 8 ਸਤੰਬਰ (ਜਸਬੀਰ ਸਿੰਘ ਬਾਵਾ)-ਬਜੁਰਗਾਂ ਵਲੋਂ ਆਰੰਭੀ ਪ੍ਰੰਪਰਾ ਨੂੰ ਅਗਾਂਹ ਤੋਰਦਿਆਂ ਸਮੂਹ ਦੰਗਲ ਪ੍ਰਬੰਧਕਾਂ ਵਲੋਂ ਸਮੂਹ ਇਲਾਕਾ ਵਾਸੀਆਂ ਅਤੇ ਦੇਸ਼ ਵਸਦੇ ਵੀਰਾਂ ਦੇ ਸਹਿਯੋਗ ਨਾਲ ਬੜਾ ਪਿੰਡ ਸਥਿਤ ਦਸਮੇਸ਼ ਸਟੇਡੀਅਮ ਦਰਮਿਆਨ ਅੱਜ ਸ਼ਾਮੀਂ 115ਵਾਂ ਛਿੰਝ ਮੇਲਾ ਧੂਮ ਧੜੱਕੇ ਨਾਲ ਅਰੰਭ ਕਰਵਾ ਦਿੱਤਾ ਗਿਆ। ਅੱਜ ਤੋਂ ਅਰੰਭ ਹੋਏ ਤਿੰਨ ਦਿਨ ਛਿੰਝ ਮੇਲੇ ਦੀ ਸਮਾਪਤੀ 10 ਸਤੰਬਰ ਨੂੰ ਸ਼ਾਮੀਂ 7 ਵਜੇ ਹੋਵੇਗੀ, ਅੱਜ ਬੱਚਿਆਂ ਦੇ ਘੋਲਾਂ ਮਗਰੋਂ ਜੇਤੂ ਅਤੇ ਉਪ ਜੇਤੂ ਬੱਚਿਆਂ ਨੂੰ ਇਨਾਮੀ ਰਾਸ਼ੀ ਸੌਂਪੀ ਗਈ, ਦੂਜੇ ਅਤੇ ਤੀਜੇ ਦਿਨ ਨਾਮਵਰ ਅਖਾੜਿਆਂ ਦੇ ਨਾਮੀਂ ਪਹਿਲਵਾਨ ਘੋਲਾਂ ਰਾਹੀਂ ਤਾਕਤ ਦਾ ਪ੍ਰਗਟਾਵਾ ਕਰਨਗੇ।

ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ। (ਸੱਜੇ) ਬਾਬਾ ਤਰਲੋਚਨ ਸਿੰਘ ਬੜਾ ਪਿੰਡ। 09-09-2026
ਭਰਤਗੜ੍ਹ, 8 ਸਤੰਬਰ (ਜਸਬੀਰ ਸਿੰਘ ਬਾਵਾ)-ਬਜੁਰਗਾਂ ਵਲੋਂ ਆਰੰਭੀ ਪ੍ਰੰਪਰਾ ਨੂੰ ਅਗਾਂਹ ਤੋਰਦਿਆਂ ਸਮੂਹ ਦੰਗਲ ਪ੍ਰਬੰਧਕਾਂ ਵਲੋਂ ਸਮੂਹ ਇਲਾਕਾ ਵਾਸੀਆਂ ਅਤੇ ਦੇਸ਼ ਵਸਦੇ ਵੀਰਾਂ ਦੇ ਸਹਿਯੋਗ ਨਾਲ ਬੜਾ ਪਿੰਡ ਸਥਿਤ ਦਸਮੇਸ਼ ਸਟੇਡੀਅਮ ਦਰਮਿਆਨ ਅੱਜ ਸ਼ਾਮੀਂ 115ਵਾਂ ਛਿੰਝ ਮੇਲਾ ਧੂਮ ਧੜੱਕੇ ਨਾਲ ਅਰੰਭ ਕਰਵਾ ਦਿੱਤਾ ਗਿਆ। ਅੱਜ ਤੋਂ ਅਰੰਭ ਹੋਏ ਤਿੰਨ ਦਿਨ ਛਿੰਝ ਮੇਲੇ ਦੀ ਸਮਾਪਤੀ 10 ਸਤੰਬਰ ਨੂੰ ਸ਼ਾਮੀਂ 7 ਵਜੇ ਹੋਵੇਗੀ, ਅੱਜ ਬੱਚਿਆਂ ਦੇ ਘੋਲਾਂ ਮਗਰੋਂ ਜੇਤੂ ਅਤੇ ਉਪ ਜੇਤੂ ਬੱਚਿਆਂ ਨੂੰ ਇਨਾਮੀ ਰਾਸ਼ੀ ਸੌਂਪੀ ਗਈ, ਦੂਜੇ ਅਤੇ ਤੀਜੇ ਦਿਨ ਨਾਮਵਰ ਅਖਾੜਿਆਂ ਦੇ ਨਾਮੀਂ ਪਹਿਲਵਾਨ ਘੋਲਾਂ ਰਾਹੀਂ ਤਾਕਤ ਦਾ ਪ੍ਰਗਟਾਵਾ ਕਰਨਗੇ। ਅੰਤਲੇ ਦਿਨ ਸਾਾਮੀਂ ਪਟਕੇ ਦੇ ਘੋਲ ਹੋਣਗੇ, ਜੇਤੂ ਅਤੇ ਉਪ ਜੇਤੂ ਪਹਿਲਵਾਨਾਂ ਨੂੰ ਇਨਾਮੀਂ ਰਾਸੀ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਮੇਲਾ ਸੱਚਖੰਡਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਅਤੇ ਬਾਬਾ ਤਰਲੋਚਨ ਸਿੰਘ ਬੜਾ ਪਿੰਡ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਨੰਬਰਦਾਰ ਮਨਜੀਤ ਸਿੰਘ, ਭਾਗ ਸਿੰਘ ਧਾਰਨੀ, ਬਲਦੀਪ ਸਿੰਘ ਭੁੱਲਰ, ਗੁਰਨਾਮ ਸਿੰਘ ਝੱਜ, ਅਮਰਜੀਤ ਸਿੰਘ ਧਾਰਨੀ, ਫ਼ੌਜੀ ਅਜਮੇਰ ਸਿੰਘ, ਮਾ. ਬਲਜੀਤ ਸਿੰਘ ਗਿੱਲ, ਗੁਰਦੇਵ ਸਿੰਘ ਖ਼ਾਲਸਾ, ਭਗਤ ਹੇਮ ਰਾਜ, ਫ਼ੌਜੀ ਅਵਤਾਰ ਸਿੰਘ, ਸੁਰਿੰਦਰ ਸਿੰਘ ਧਾਰਨੀ ਸਮੇਤ ਹੋਰ ਮੁਹਤਬਰ ਸ਼ਾਮਿਲ ਸਨ।
ਪਿਛਲੀ ਖ਼ਬਰ ਸਿੱਖ ਵਿਦਿਆਰਥੀ ਨਾਲ ਹੋਈ ਰੈਗਿੰਗ ’ ਤੇ ਸ਼੍ਰੋਮਣੀ ਕਮੇਟੀ ਗੰਭੀਰ ਸਕੂਲ ਦੇ ਪ੍ਰਿੰਸੀਪਲ ਦਾ ਤਬਾਦਲਾ ਕੀਤਾ ਜਾਵੇ- ਭਾਈ ਚਾਵ... ਅਗਲੀ ਖ਼ਬਰ ਲੈਫ਼ਟੀਨੈਂਟ ਬਣੇ ਹਰਪੁਨੀਤ ਸਿੰਘ ਦਾ ਸੈਣੀ ਭਵਨ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।