03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਰਾਣਾ ਕੁਲਬੀਰ ਸਿੰਘ ਸਨਮਾਨਿਤ

ਨੰਗਲ, 2 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)- ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਮਾਣਕਪੁਰ ‘ਚ ਕਰਵਾਏ ਗਏ ਸਮਾਗਮ ਦੌਰਾਨ ਕਰਮਯੋਗੀ ਟੀਚਰ ਰਾਣਾ ਕੁਲਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰ.

ਖੇਡ ਪ੍ਰਮੋਟਰ ਤੇ ਕਰਮਯੋਗੀ ਟੀਚਰ ਰਾਣਾ ਕੁਲਬੀਰ ਸਿੰਘ ਨੂੰ ਸਨਮਾਨਿਤ ਕਰਦਿਆਂ ਯੋਗੇਸ਼ ਸਚਦੇਵਾ, ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ । ਤਸਵੀਰ: ਗੁਰਪ੍ਰੀਤ ਸਿੰਘ ਗਰੇਵਾਲ 03-09-2026
ਨੰਗਲ, 2 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)- ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਮਾਣਕਪੁਰ ‘ਚ ਕਰਵਾਏ ਗਏ ਸਮਾਗਮ ਦੌਰਾਨ ਕਰਮਯੋਗੀ ਟੀਚਰ ਰਾਣਾ ਕੁਲਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰ.ਟੀ.ਆਈ. ਕਾਰਕੁੰਨ ਸ੍ਰੀ ਯੋਗੇਸ਼ ਸਚਦੇਵਾ ਨੇ ਰਾਣਾ ਕੁਲਬੀਰ ਸਿੰਘ ਦੀ ਸ਼ਲਾਘਾ ਕੀਤੀ ਜਿਹੜੇ ਚਿੱਟੇ, ਕੱਟੇ, ਸੱਟੇ ਦੇ ਦੌਰ ‘ਚ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜ ਰਹੇ ਹਨ। ਹਰ ਰੋਜ਼ ਸਕੂਲ ਦੇ ਸਮੇਂ ਤੋਂ ਬਾਦ ਇਹ ਟੀਚਰ ਤਿੰਨ ਘੰਟੇ ਸਕੂਲ ਦੇ ਮੈਦਾਨ ਨੂੰ ਦਿੰਦਾ ਹੈ। ਇਸ ਵਾਰੀ ਸਕੂਲ ਦੇ 6 ਬੱਚੇ ਸਟੇਟ ਖੇਡਾਂ ਲਈ ਚੁਣੇ ਗਏ ਹਨ। ਤਕਰੀਬਨ 25 ਵਿਦਿਆਰਥੀ ਨੀਮ ਫ਼ੌਜੀ ਦਸਤਿਆਂ/ਪੰਜਾਬ ਪੁਲਿਸ ਅਤੇ ਅਗਨੀਵੀਰ ਭਰਤੀ ਹੋ ਚੁੱਕੇ ਹਨ। ਇਸ ਮੌਕੇ ‘ਤੇ ਕਰਮਯੋਗੀ ਹੈੱਡਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ, ਮੋਹਨ ਕਪੂਰ ਤੇ ਹਰਜੀਤ ਸਿੰਘ ਸੈਣੀ ਨੇ ਵੀ ਵਿਚਾਰ ਰੱਖੇ।
ਪਿਛਲੀ ਖ਼ਬਰ ਡੀ . ਏ . ਵੀ . ਸਕੂਲ ਦੀ ਕ੍ਰਿਕਟ ਟੀਮ ਜ਼ਿਲ੍ਹੇ ’ ਚੋਂ ਅੱਵਲ ਅਗਲੀ ਖ਼ਬਰ ਬੱਦੀ ਤੋਂ ਸਰਸਾ , ਸਤਲੁਜ ਤੇ ਨਹਿਰੀ ਪ੍ਰਣਾਲੀ ਤੱਕ ਪ੍ਰਦੂਸ਼ਿਤ ਪਾਣੀ ਪਹੁੰਚਣ ਦਾ ਮਾਮਲਾ ਗੰਭੀਰ - ਦਿਨੇਸ਼ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।