30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜਲ ਸਪਲਾਈ ਵਿਭਾਗ ਰੂਪਨਗਰ ਨੂੰ ਆਮ ਲੋਕਾਂ ਦੀ ਨਹੀਂ ਹੈ ਕੋਈ ਪ੍ਰਵਾਹ

ਪੁਰਖਾਲੀ, 29 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)-ਜਲ ਸਪਲਾਈ ਵਿਭਾਗ ਰੂਪਨਗਰ ਨੂੰ ਪਿੰਡ ਵਾਸੀਆਂ ਨੂੰ ਸਾਫ-ਸੁਥਰਾ ਪਾਣੀ ਸਪਲਾਈ ਕਰਨ ਦੀ ਘੱਟ ਫਿਕਰ ਜਾਪ ਰਹੀ ਹੈ, ਪਰ ਵਿਭਾਗ ਨੂੰ ਜਾਨਵਰਾਂ ਅਤੇ ਪੰਛੀਆਂ ਨਹਾਉਣ ਅਤੇ ਪਾਣੀ ਪੀਣ ਦੀ ਵੱਧ ਫਿਕਰ ਜਾਪ ਰਹੀ ਹੈ। ਇਸੇ ਕਰਕੇ ਤਾਂ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ’ਚੋਂ ਹੋ ਰਹੀ ਲੀਕੇਜ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਤਾਂ ਜੋ ਲੋਕ ਜਾਨਵਰਾਂ ਤੇ ਪੰਛੀਆਂ ਦੇ ਪਾਣੀ ਪੀਣ ਅਤੇ ਨਹਾਉਣ ਵਾਲਾ ਪਾਣੀ ਪੀ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਸਕਣ।

ਅਜੀਤ ਡੈਸਕ 30-08-2026
ਪੁਰਖਾਲੀ, 29 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)-ਜਲ ਸਪਲਾਈ ਵਿਭਾਗ ਰੂਪਨਗਰ ਨੂੰ ਪਿੰਡ ਵਾਸੀਆਂ ਨੂੰ ਸਾਫ-ਸੁਥਰਾ ਪਾਣੀ ਸਪਲਾਈ ਕਰਨ ਦੀ ਘੱਟ ਫਿਕਰ ਜਾਪ ਰਹੀ ਹੈ, ਪਰ ਵਿਭਾਗ ਨੂੰ ਜਾਨਵਰਾਂ ਅਤੇ ਪੰਛੀਆਂ ਨਹਾਉਣ ਅਤੇ ਪਾਣੀ ਪੀਣ ਦੀ ਵੱਧ ਫਿਕਰ ਜਾਪ ਰਹੀ ਹੈ। ਇਸੇ ਕਰਕੇ ਤਾਂ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਪਿੰਡ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ’ਚੋਂ ਹੋ ਰਹੀ ਲੀਕੇਜ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਤਾਂ ਜੋ ਲੋਕ ਜਾਨਵਰਾਂ ਤੇ ਪੰਛੀਆਂ ਦੇ ਪਾਣੀ ਪੀਣ ਅਤੇ ਨਹਾਉਣ ਵਾਲਾ ਪਾਣੀ ਪੀ ਕੇ ਬਿਮਾਰੀਆਂ ਦਾ ਸ਼ਿਕਾਰ ਹੋ ਸਕਣ। ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਕਾਰਨ ਲੋਕ ਵੱਖ-ਵੱਖ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਥੇ ਹੀ ਜਲ ਸਪਲਾਈ ਵਿਭਾਗ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਜਲ ਸਪਲਾਈ ਦੀਆਂ ਮੁੱਖ ਲਾਈਨਾਂ ਲਗਾਤਾਰ ਲੀਕ ਹੋ ਰਹੀਆਂ ਹਨ। ਵਿਭਾਗ ਦੀ ਕੁੰਭਕਰਨੀ ਨੀਂਦ ਕਾਰਨ ਪਿੰਡ ਵਾਸੀ ਬਰਸਾਤ ਦੇ ਇਸ ਮੌਸਮ ਵਿਚ ਵੀ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਲਾਈਨਾਂ ਲੀਕ ਹੋਣ ਕਰਕੇ ਗਲੀਆਂ ਤੇ ਸੜਕਾਂ ਵਿਚ ਥਾਂ-ਥਾਂ ਪਾਣੀ ਦੇ ਛੱਪੜ ਭਰ ਜਾਂਦੇ ਹਨ। ਬਰਸਾਤੀ ਮੌਸਮ ਵਿਚ ਪੀਣ ਵਾਲੇ ਪਾਣੀ ਵਿਚ ਗੰਦਗੀ ਮਿਲਣ ਕਾਰਨ ਪਿੰਡ ’ਚ ਹੈਜ਼ਾ, ਡੇਂਗੂ ਅਤੇ ਪੇਟ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰਸਤਿਆਂ ’ਚ ਪਏ ਲੀਕੇਜ ਵਾਲੇ ਟੋਇਆਂ ’ਚ ਪਸ਼ੂ-ਪੰਛੀ ਨਹਾ ਰਹੇ ਹਨ ਤੇ ਉਹੀ ਪਾਣੀ ਪੀ ਰਹੇ ਹਨ, ਜਿਨ੍ਹਾਂ ਟੋਇਆਂ ’ਚ ਜਾਨਵਰ ਤਾਰੀਆਂ ਲਾ ਰਹੇ ਹਨ, ਉਹੀ ਪਾਣੀ ਘਰਾਂ ਦੀਆਂ ਟੂਟੀਆਂ ਰਾਹੀਂ ਲੋਕਾਂ ਦੇ ਰਸੋਈਆਂ ਤੱਕ ਪਹੁੰਚ ਰਿਹਾ ਹੈ। ਵਿਭਾਗ ਦੀ ਇਸ ਬੇਧਿਆਨੀ ’ਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਲੀਕੇਜ ਨੂੰ ਤੁਰੰਤ ਠੀਕ ਕੀਤਾ ਜਾਵੇ।
ਪਿਛਲੀ ਖ਼ਬਰ ਰੂਪਨਗਰ ਨੇੜੇ 800 ਏਕੜ ਸ਼ਾਮਲਾਟ ਜ਼ਮੀਨ ਦੀ ਖਰੀਦੋ-ਫਰੋਖ਼ਤ ’ਤੇ ਰੋਕ, ਕਥਿਤ 1500 ਕਰੋੜੀ ਮਾਮਲੇ ਦੀ ਜਾਂਚ ਨੇ ਫੜੀ ਰਫ਼ਤਾਰ ਅਗਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਮੌਕੇ ਸ਼ਿਵਾਲਿਕ ਕਾਲਜ ’ਚ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।