30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪੰਜਾਬੀਆਂ ਨੇ ਯੂਰਪ ਦੇ ਦੇਸ਼ ਕ੍ਰੋਏਸ਼ੀਆ ਵਿਚ ਰੱਖੜੀ ਦਾ ਤਿਉਹਾਰ ਮਨਾਇਆ

ਮੋਰਿੰਡਾ, 29 ਅਗਸਤ (ਪ੍ਰਿਤਪਾਲ ਸਿੰਘ)-ਯੂਰਪ ਦੇ ਦੇਸ਼ ਕੁਰੈਸ਼ੀਆਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਆਪਣੇ ਪੰਜਾਬ ਦੇ ਹਰ ਤਿਉਹਾਰ ਨੂੰ ਉੱਥੇ ਰਹਿ ਕੇ ਵੀ ਮਨਾਉਂਦੇ ਹਨ। ਤਿਉਹਾਰ ਮਨਾਉਣ ਨਾਲ ਉਹ ਆਪਣੇ ਵਿਰਸੇ ਤੇ ਆਪਣਿਆਂ ਜੜਾਂ ਨਾਲ ਜੁੜੇ ਰਹਿੰਦੇ ਹਨ, ਜਿਸ ਦੀ ਮਿਸਾਲ ਕੁਰੈਸ਼ੀਆਂ ਦੇ ਸ਼ਹਿਰ ਟੁਹੇਲਜ ਵਿਚ ਕੰਮ ਕਰ ਰਹੇ ਦਵਿੰਦਰ ਸਿੰਘ ਕਲਸੀ ਅਤੇ ਉਸ ਦੇ ਸਾਥੀ ਰਣਵੀਰ ਸਿੰਘ, ਅਮਨਜੀਤ ਸਿੰਘ, ਮਨਜੀਤ ਸਿੰਘ, ਰਮਨ ਕੁਮਾਰ, ਰਜਿੰਦਰ ਕੁਮਾਰ, ਸ਼ਿਵ ਕੁਮਾਰ ਤੇ ਰਾਹੁਲ ਤੋਂ ਮਿਲੀ।

ਅਜੀਤ ਡੈਸਕ 30-08-2026
ਮੋਰਿੰਡਾ, 29 ਅਗਸਤ (ਪ੍ਰਿਤਪਾਲ ਸਿੰਘ)-ਯੂਰਪ ਦੇ ਦੇਸ਼ ਕੁਰੈਸ਼ੀਆਂ ਵਿਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਆਪਣੇ ਪੰਜਾਬ ਦੇ ਹਰ ਤਿਉਹਾਰ ਨੂੰ ਉੱਥੇ ਰਹਿ ਕੇ ਵੀ ਮਨਾਉਂਦੇ ਹਨ। ਤਿਉਹਾਰ ਮਨਾਉਣ ਨਾਲ ਉਹ ਆਪਣੇ ਵਿਰਸੇ ਤੇ ਆਪਣਿਆਂ ਜੜਾਂ ਨਾਲ ਜੁੜੇ ਰਹਿੰਦੇ ਹਨ, ਜਿਸ ਦੀ ਮਿਸਾਲ ਕੁਰੈਸ਼ੀਆਂ ਦੇ ਸ਼ਹਿਰ ਟੁਹੇਲਜ ਵਿਚ ਕੰਮ ਕਰ ਰਹੇ ਦਵਿੰਦਰ ਸਿੰਘ ਕਲਸੀ ਅਤੇ ਉਸ ਦੇ ਸਾਥੀ ਰਣਵੀਰ ਸਿੰਘ, ਅਮਨਜੀਤ ਸਿੰਘ, ਮਨਜੀਤ ਸਿੰਘ, ਰਮਨ ਕੁਮਾਰ, ਰਜਿੰਦਰ ਕੁਮਾਰ, ਸ਼ਿਵ ਕੁਮਾਰ ਤੇ ਰਾਹੁਲ ਤੋਂ ਮਿਲੀ। ਉੱਥੇ ਸਾਥੀਆਂ ਨੂੰ ਜਦੋਂ ਰੱਖੜੀ ਦੇ ਤਿਉਹਾਰ ਤੇ ਪੰਜਾਬ ਵਿਚੋਂ ਭੈਣਾਂ ਵਲੋਂ ਭੇਜੀਆਂ ਰੱਖੜੀਆਂ ਉਸ ਦੇ ਮਾਲਕ ਜੋਸਿਪ ਗਲੋਗੋਸਕੀ ਨੇ ਦੇਖੀਆਂ ਤਾਂ ਉਸ ਨੇ ਪੁੱਛਿਆ ਕਿ ਇਹ ਕੀ ਹੈ ਤਾਂ ਦਵਿੰਦਰ ਸਿੰਘ ਅਤੇ ਸਾਥੀਆਂ ਨੇ ਆਪਣੇ ਮਾਲਕ ਜੋਸਿਪ ਗਲੋਗੋਸਕੀ ਨੂੰ ਦੱਸਿਆ ਕਿ ਸਾਡਾ ਇਹ ਭੈਣ ਭਰਾਵਾਂ ਦੇ ਪਿਆਰ ਦਾ ਤਿਉਹਾਰ ਹੁੰਦਾ ਹੈ ਭੈਣਾਂ ਭਾਈਆਂ ਦੇ ਗੁੱਟਾਂ ਤੇ ਰੱਖੜੀ ਬੰਨ੍ਹਦੀਆਂ ਹਨ। ਰੱਖੜੀ ਦੇ ਇਸ ਤਿਉਹਾਰ ਬਾਰੇ ਸੁਣ ਕੇ ਉਨ੍ਹਾਂ ਦਾ ਮਾਲਕ ਜੋ ਕੁਰੇਸ਼ੀਅਨ ਹੈ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਕਿਹਾ ਕਿ ਮੇਰੀ ਘਰ ਵਾਲੀ ਐਂਟੋਨੀਜਾ ਗਲੋਗੋਸਕੀ ਰੱਖੜੀ ਵਾਲੇ ਦਿਨ ਤੁਹਾਡੇ ਕੋਲ ਆ ਕੇ ਤੁਹਾਡੇ ਗੁੱਟਾਂ ਤੇ ਰੱਖੜੀ ਬੰਨ੍ਹੇਗੀ। ਜਦੋਂ ਰੱਖੜੀ ਵਾਲੇ ਦਿਨ ਐਂਟੋਨੀਜਾ ਗਲੋਗੋਸਕੀ ਨੇ ਆ ਕੇ ਸਾਰੇ ਮੁੰਡਿਆਂ ਦੇ ਗੁੱਟਾਂ ਤੇ ਰੱਖੜੀ ਸਜਾਈ ਤਾਂ ਸਮੁੰਦਰਾਂ ਤੋਂ ਦੂਰ ਇਕ ਯੂਰਪੀਅਨ ਦੇਸ਼ ਵਿਚ ਇਹ ਨਜ਼ਾਰਾ ਦੇਖਣ ਵਾਲਾ ਸੀ ਇਹ ਨਜ਼ਾਰਾ ਵੇਖ ਕੇ ਦਵਿੰਦਰ ਸਿੰਘ ਅਤੇ ਸਾਥੀਆਂ ਦੀ ਖ਼ੁਸ਼ੀ ਨਾਲ ਮਨ ਭਰ ਗਿਆ, ਉਨ੍ਹਾਂ ਨੇ ਆਪਣੇ ਜੋਸਿਪ ਗਲੋਗੋਸਕੀ ਤੇ ਐਂਟੋਨੀਜਾ ਗਲੋਗੋਸਕੀ ਦਾ ਧੰਨਵਾਦ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ।
ਪਿਛਲੀ ਖ਼ਬਰ ਮੋਰਿੰਡਾ ਦੇ ਐੱਚ. ਡੀ. ਐਫ. ਸੀ. ਬੈਂਕ ਦਾ ਏ. ਟੀ. ਐਮ. ਪੁੱਟਣ ਸੰਬੰਧੀ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਟਿੱਬਾ ਨੰਗਲ ਸਕੂਲ ਦੇ ਕਬੱਡੀ ਖਿਡਾਰੀਆਂ ਨੇ ਹਾਸਿਲ ਕੀਤਾ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।