26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਤਿੰਨ ਮਹੀਨਿਆਂ ਤੋਂ ਨਰਕ ਬਣਿਆ ਵਾਰਡ 9, ਸੀਵਰੇਜ ਸੰਕਟ ’ਤੇ ਭਖੀ ਕੌਂਸਲ

ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੇ ਸਦਨ ‘ਚ ਵਾਰਡ ਨੰਬਰ 9 ਦੀ ਤਿੰਨ ਮਹੀਨਿਆਂ ਤੋਂ ਨਰਕ ਬਣੀ ਸੀਵਰੇਜ ਵਿਵਸਥਾ ਨੂੰ ਲੈ ਕੇ ਤਿੱਖੀ ਬਹਿਸ ਹੋਈ। ਕੌਂਸਲਰ ਇੰਦੂ ਬਾਲਾ ਨੇ ਗੰਭੀਰ ਮਸਲਾ ਉਠਾਉਂਦਿਆਂ ਪ੍ਰਸ਼ਾਸਨ ਤੋਂ ਤੁਰੰਤ ਰਾਹਤ ਦੀ ਮੰਗ ਕੀਤੀ।

ਨਗਰ ਕੌਂਸਲ ਪ੍ਰਧਾਨ ਨੂੰ ਮੰਗ-ਪੱਤਰ ਸੌਂਪਦੀ ਹੋਈ ਕੌਂਸਲਰ ਇੰਦੂ ਬਾਲਾ। 26-08-2026
ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੇ ਸਦਨ ‘ਚ ਵਾਰਡ ਨੰਬਰ 9 ਦੀ ਤਿੰਨ ਮਹੀਨਿਆਂ ਤੋਂ ਨਰਕ ਬਣੀ ਸੀਵਰੇਜ ਵਿਵਸਥਾ ਨੂੰ ਲੈ ਕੇ ਤਿੱਖੀ ਬਹਿਸ ਹੋਈ। ਕੌਂਸਲਰ ਇੰਦੂ ਬਾਲਾ ਨੇ ਗੰਭੀਰ ਮਸਲਾ ਉਠਾਉਂਦਿਆਂ ਪ੍ਰਸ਼ਾਸਨ ਤੋਂ ਤੁਰੰਤ ਰਾਹਤ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵਾਰਡ ਅਧੀਨ ਪੈਂਦੇ ਬੀ. ਬੀ. ਐਮ. ਬੀ. ਦੇ ਜੀ ਬਲਾਕ, ਐੱਚ ਬਲਾਕ, ਡਬਲ ਏਏ ਬਲਾਕ ਅਤੇ ਨਾਲ ਲੱਗਦੇ ਖੇਤਰਾਂ ‘ਚ ਸੀਵਰੇਜ ਦੀ ਸਫ਼ਾਈ ਤੇ ਸਕਸ਼ਨ ਲਈ ਲੋੜੀਂਦੀ ਮਸ਼ੀਨਰੀ ਨਾ ਮਿਲਣ ਕਾਰਨ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਥਾਂ-ਥਾਂ ਸੀਵਰੇਜ ਓਵਰਫ਼ਲੋ ਹੋ ਰਿਹਾ ਹੈ, ਗਲੀਆਂ ‘ਚ ਗੰਦਾ ਪਾਣੀ ਖੜ੍ਹਾ ਹੋਣ ਦੇ ਨਾਲ ਕਈ ਥਾਵਾਂ ‘ਤੇ ਘਰਾਂ ਅੰਦਰ ਵੀ ਦਾਖ਼ਲ ਹੋ ਰਿਹਾ ਹੈ। ਗੰਦੀ ਬਦਬੂ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ ਅਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਕੌਂਸਲਰ ਇੰਦੂ ਬਾਲਾ ਨੇ ਦੋਸ਼ ਲਾਇਆ ਕਿ ਵਾਰ-ਵਾਰ ਸ਼ਿਕਾਇਤਾਂ ਅਤੇ ਲਿਖਤੀ ਬੇਨਤੀਆਂ ਦੇ ਬਾਵਜੂਦ ਸਮੱਸਿਆ ਦਾ ਸਥਾਈ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਵਾਰਡ ਨੰਬਰ 9 ਲਈ ਘੱਟੋ-ਘੱਟ ਹਫ਼ਤੇ ‘ਚ ਇਕ ਵਾਰ ਸੀਵਰੇਜ ਸਕਸ਼ਨ ਮਸ਼ੀਨ ਜਾਂ ਟੈਂਕਰ ਦੀ ਡਿਊਟੀ ਨਿਸ਼ਚਿਤ ਕੀਤੀ ਜਾਵੇ, ਤਾਂ ਜੋ ਨਿਕਾਸੀ ਪ੍ਰਬੰਧ ਸੁਚਾਰੂ ਬਣਾਇਆ ਜਾ ਸਕੇ। ਇਸ ਸਬੰਧੀ ਉਨ੍ਹਾਂ ਨਗਰ ਕੌਂਸਲ ਪ੍ਰਧਾਨ ਨੂੰ ਮੰਗ-ਪੱਤਰ ਸੌਂਪਦਿਆਂ ਮਾਮਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਮਸ਼ੀਨਰੀ ਨਾ ਭੇਜੀ ਗਈ ਤਾਂ ਵਾਰਡ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਮਹਾਂਸੰਘ ਦੀ ਮੀਟਿੰਗ ਹੋਈ ਅਗਲੀ ਖ਼ਬਰ ਪ੍ਰਧਾਨ ਜੀਤਾ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਤੇ ਪਲਾਸਟਿਕ ਮੁਕਤ ਰੱਖਣ ਲਈ ਜਗਰੂਕਤਾ ਰੈਲੀ ਕੱਢੀ-ਸ਼ਹਿਰ ਵਾਸੀਆਂ ਤੋਂ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।