26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕਰਾਟੇ ਚੈਂਪੀਅਨਸ਼ਿਪ ਦੌਰਾਨ ਜ਼ਿਲ੍ਹਾ ਰੂਪਨਗਰ ਦੇ 10 ਖਿਡਾਰੀਆਂ ਨੇ ਹਾਸਿਲ ਕੀਤੀਆਂ ਪੁਜ਼ੀਸ਼ਨਾਂ

ਸ੍ਰੀ ਅਨੰਦਪੁਰ ਸਾਹਿਬ/ਸ੍ਰੀ ਕੀਰਤਪੁਰ ਸਾਹਿਬ, 25 ਅਗਸਤ (ਨਿੱਕੂਵਾਲ, ਸੰਨੀ)- ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਵਿਖੇ ਐਸ. ਕੇ.

ਅਜੀਤ ਡੈਸਕ 26-08-2026
ਸ੍ਰੀ ਅਨੰਦਪੁਰ ਸਾਹਿਬ/ਸ੍ਰੀ ਕੀਰਤਪੁਰ ਸਾਹਿਬ, 25 ਅਗਸਤ (ਨਿੱਕੂਵਾਲ, ਸੰਨੀ)- ਜ਼ਿਲ੍ਹਾ ਨਵਾਂ ਸ਼ਹਿਰ ਦੇ ਬੰਗਾ ਵਿਖੇ ਐਸ. ਕੇ. ਐਸ. ਏ. ਇੰਡੋ-ਨਿਪਾਲ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਦੌਰਾਨ ਜ਼ਿਲ੍ਹਾ ਰੂਪਨਗਰ ਦੇ 10 ਖਿਡਾਰੀਆਂ ਨੇ ਵੱਖ ਵੱਖ ਪੁਜ਼ੀਸ਼ਨਾਂ ਹਾਸਲ ਕੀਤੀਆਂ। ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਅਗੰਮਪੁਰ ਨਾਲ ਸਬੰਧਿਤ ਕੋਚ ਰਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਨੂੰ ਦੂਰ ਕਰਨ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਰੂਪਨਗਰ ਦੇ 5 ਖਿਡਾਰੀਆਂ ਨੇ ਚਾਂਦੀ ਅਤੇ ਪੰਜ ਨੇ ਕਾਂਸੀ ਦੇ ਤਗਮੇ ਜਿੱਤੇ।ਡਾ. ਮਨਪ੍ਰੀਤ ਸਿੰਘ ਅਰਸ਼ੀ ਨੇ ਦੱਸਿਆ ਕਿ ਭਾਈ ਨੰਦ ਲਾਲ ਪਬਲਿਕ ਸਕੂਲ ਨਾਲ ਸਬੰਧਿਤ ਖਿਡਾਰੀ ਸਰਬਾਜ ਸਿੰਘ ਅਤੇ ਸਰਬਜੋਤ ਸਿੰਘ ਨੇ ਤੀਜਾ ਸਥਾਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਦਿਵਿਆ ਗੌਤਮ ਤੇ ਸ਼ਿਮਰਨ ਕੌਰ ਨੇ ਤੀਜਾ ਸਥਾਨ, ਇਸ ਤਰ੍ਹਾਂ ਸਰਕਾਰੀ ਆਦਰਸ਼ ਸਕੂਲ ਲੋਦੀਪੁਰ ਦੀ ਮਨਿੰਦਰ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਿਆ।ਇਸੇ ਸਕੂਲ ਦੀ ਲਵੱਨਿਆ, ਰੌਣਿਕਾ ਸਿੰਘ ਅਤੇ ਜਸਮੀਤ ਕੌਰ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ। ਸ੍ਰੀ ਦਸਮੇਸ਼ ਅਕੈਡਮੀ ਦੇ ਰਾਜਵੀਰ ਸਿੰਘ ਅਤੇ ਲਵਡੇਲ ਸਕੂਲ ਸ੍ਰੀ ਕੀਰਤਪੁਰ ਸਾਹਿਬ ਦੇ ਰਕਸ਼ਨ ਗੌਤਮ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਜਿੱਤਿਆ ਹੈ।
ਪਿਛਲੀ ਖ਼ਬਰ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਹੋਈ ਮੀਟਿੰਗ ’ਚ ਪਿਛਲੀ ਕਮੇਟੀ ਨੇ 35 ਸ਼ੋਅਰੂਮਾਂ ਸੰਬੰਧੀ ਪਾਇਆ ਮਤਾ ਕੀਤਾ ਰੱਦ ਅਗਲੀ ਖ਼ਬਰ ਸੰਯੁਕਤ ਮੁੱਖ ਚੋਣ ਅਧਿਕਾਰੀ ਨੇ ਈ. ਵੀ. ਐਮ./ ਵੀ. ਵੀ. ਪੈਟ. ਵੇਅਰਹਾਊਸ ਦੀ ਕੀਤੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।