25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪਿੰਡ ਸੈਦਪੁਰਾ ’ਚ ਤੀਆਂ ਦਾ ਤਿਉਹਾਰ ਮਨਾਇਆ

ਡੇਰਾਬੱਸੀ, 23 ਅਗਸਤ (ਗੁਰਮੀਤ ਸਿੰਘ)- ਪਿੰਡ ਸੈਦਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੀਆਂ ਰਵਾਇਤੀ ਪੁਸ਼ਾਕਾਂ ‘ਚ ਸਜੀਆਂ ਮਹਿਲਾਵਾਂ ਨੇ ਸਮਾਗਮ ‘ਚ ਵੱਧ ਚੜ੍ਹ ਕੇ ਹਿੱਸਾ ਲਿਆ।

ਅਜੀਤ ਡੈਸਕ 24-08-2026
ਡੇਰਾਬੱਸੀ, 23 ਅਗਸਤ (ਗੁਰਮੀਤ ਸਿੰਘ)- ਪਿੰਡ ਸੈਦਪੁਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੰਗ-ਬਿਰੰਗੀਆਂ ਰਵਾਇਤੀ ਪੁਸ਼ਾਕਾਂ ‘ਚ ਸਜੀਆਂ ਮਹਿਲਾਵਾਂ ਨੇ ਸਮਾਗਮ ‘ਚ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਆਸ਼ੂ ਮਹਿਰਾ ਵਲੋਂ ਕੀਤੀ ਗਈ। ਇਸ ਮੌਕੇ ਮਹਿਲਾਵਾਂ ਨੇ ਪੰਜਾਬੀ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬੀ ਸੱਭਿਆਚਾਰ ਅਨੁਸਾਰ ਪੀਂਘਾਂ ਵੀ ਝੂਟੀਆਂ। ਇਸ ਮੌਕੇ ਔਰਤਾਂ ਲਈ ਵੱਖ-ਵੱਖ ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਭਾਜਪਾ ਆਗੂ ਨਿਰਮਲ ਨਿੰਮਾ ਵਲੋਂ ਕਰਵਾਏ ਗਏ ਇਸ ਸਮਾਗਮ ‘ਚ ਪਿੰਡ ਸੈਦਪੁਰਾ ਦੀ ਮਹਿਲਾ ਮੰਡਲੀ ਨੇ ਹਿੱਸਾ ਲਿਆ। ਇਸ ਮੌਕੇ ਪਰਮਜੀਤ ਕੌਰ, ਸੀਮਾ ਰਾਣੀ ਅਤੇ ਦਲਬੀਰ ਕੌਰ ਸਮੇਤ ਵਾਰਡ ਦੀਆਂ ਹੋਰ ਮਹਿਲਾਵਾਂ ਵੀ ਹਾਜ਼ਰ ਸਨ। ਅੰਤ ‘ਚ ਘਿਓਰ ਨਾਮਕ ਮਠਿਆਈ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਛੋਲੇ-ਪੂਰੀਆਂ ਤੇ ਖੀਰ ਦਾ ਲੰਗਰ ਲਗਾਇਆ ਗਿਆ।
ਪਿਛਲੀ ਖ਼ਬਰ ਰਾਣਾ ਕੁਸ਼ਲਪਾਲ ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਰਹੇ ਪ੍ਰਬੰਧਕ ਤੇ ਪਤਵੰਤੇ। ‘ ਏਕ ਵਿਸ਼ਵ, ਏਕ ਖ਼ੂਨ” ਨੂੰ ਸਮਰਪਿਤ ਖ਼ੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।