23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅਕਾਲੀ ਆਗੂ ਬਿੱਲਾ ਨੂੰ ਸਦਮਾ, ਮਾਤਾ ਸਵਰਗਵਾਸ

ਸ੍ਰੀ ਅਨੰਦਪੁਰ ਸਾਹਿਬ, 22 ਅਗਸਤ (ਜੇ. ਐਸ.

ਅਜੀਤ ਡੈਸਕ 23-08-2026
ਸ੍ਰੀ ਅਨੰਦਪੁਰ ਸਾਹਿਬ, 22 ਅਗਸਤ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਪਿੰਡ ਨਿੱਕੂਵਾਲ ਨਾਲ ਸੰਬੰਧਿਤ ਨੌਜਵਾਨ ਅਕਾਲੀ ਆਗੂ ਅਮਰਜੀਤ ਸਿੰਘ ਬਿੱਲਾ ਦੀ ਮਾਤਾ ਸਤਨਾਮ ਕੌਰ (70) ਪਤਨੀ ਕੋਚ ਨੰਦ ਸਿੰਘ ਚੰਡੀਗੜ੍ਹ ਵਾਸੀ ਮੁਹੱਲਾ ਘੱਟੀਵਾਲ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ। ਮਾਤਾ ਸਤਨਾਮ ਕੌਰ ਆਪਣੇ ਪਿੱਛੇ ਪਤੀ ਤੋਂ ਇਲਾਵਾ ਤਿੰਨ ਪੁੱਤਰਾਂ ਅਮਰਜੀਤ ਸਿੰਘ, ਅਮਰੀਕ ਸਿੰਘ, ਦਰਬਾਰਾ ਸਿੰਘ ਅਤੇ ਇੱਕ ਪੁੱਤਰੀ ਸਰਬਜੀਤ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ। ਉਨ੍ਹਾਂ ਦੀ ਨੂੰਹ ਪ੍ਰਵੀਨ ਕੁਮਾਰੀ ਉਰਫ਼ ਰੀਆ ਸੈਣੀ ਨੇ ਬੀਤੀਆਂ ਨਗਰ ਕੌਂਸਲ ਦੀਆਂ ਚੌਣਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲੜੀਆਂ ਸਨ। ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਇਸ ਨੂੰ ਪਰਿਵਾਰ ਲਈ ਵੱਡਾ ਘਾਟਾ ਦੱਸਿਆ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ ਹਰਦੇਵ ਸਿੰਘ ਐਡਵੋਕੇਟ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਆਮ ਆਦਮੀ ਪਾਰਟੀ ਦੇ ਆਗੂ ਸੋਹਣ ਸਿੰਘ ਨਿੱਕੂਵਾਲ, ਸਾਬਕਾ ਬੈਂਕ ਅਫ਼ਸਰ ਆਤਮਾ ਸਿੰਘ ਘੱਟੀਵਾਲ, ਸਰਪੰਚ ਅਵਤਾਰ ਸਿੰਘ ਫੱਲੀ, ਰਾਜ ਕੁਮਾਰ ਸੈਣੀ, ਜਸਵੀਰ ਸਿੰਘ ਸਸਕੌਰ, ਡਾ. ਆਤਮਾ ਸਿੰਘ ਰਾਣਾ, ਕਮਲਜੀਤ ਸਿੰਘ ਛਬਲੀ, ਸੁਰਿੰਦਰ ਸਿੰਘ ਘੱਟੀਵਾਲ, ਡਾ. ਰਾਮ ਆਸਰਾ ਸਿੰਘ, ਸੁਜਾਨ ਸਿੰਘ, ਜੀਤ ਸਿੰਘ ਘੱਟੀਵਾਲ, ਗੁਰਚਰਨ ਸਿੰਘ ਘੱਟੀਵਾਲ, ਇੰਜੀਨੀਅਰ ਸੁਖਵੀਰ ਸਿੰਘ, ਜਗੀਰ ਸਿੰਘ ਘੱਟੀਵਾਲ, ਜਗਤਾਰ ਸਿੰਘ ਪਟਵਾਰੀ, ਸਾਬਕਾ ਸਰਪੰਚ ਜਰਨੈਲ ਸਿੰਘ, ਐਂਡ. ਮੋਹਨ ਲਾਲ, ਹਰਦਿਆਲ ਸਿੰਘ ਬਿਜਲੀ ਵਾਲੇ, ਦਵਿੰਦਰ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਘੱਟੀਵਾਲ, ਹਰਕੀਰਤ ਸਿੰਘ ਮਿਨਹਾਸ , ਲਾਲ ਸਿੰਘ, ਮੋਹਨ ਸਿੰਘ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਨੂੰ ਪੰਜਾਬ ਦਾ ਸਪੋਕਸਪਰਸਨ ਬਣਾਏ ਜਾਣ ’ਤੇ ‘ਆਪ’ ਆਗੂਆਂ ’ਚ ਖ਼ੁਸ਼ੀ ਅਗਲੀ ਖ਼ਬਰ ਭਾਜਪਾ ਸੰਸਦੀ ਬੋਰਡ ਦੇ ਮੈਂਬਰ ਲਾਲਪੁਰਾ ਵਲੋਂ ਮ੍ਰਿਤਕ ਡੀ. ਆਈ. ਜੀ. ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।