23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨੌਜਵਾਨਾਂ ਦੀਆਂ ਸਮੱਸਿਆਵਾਂ ਤੇ ਖੇਡ ਸਹੂਲਤਾਂ ਸੰਬੰਧੀ ਵਿਧਾਇਕ ਚੱਢਾ ਨੇ ਕੀਤੀ ਮੀਟਿੰਗ

ਕਾਹਨਪੁਰ ਖੂਹੀ, 22 ਅਗਸਤ (ਗੁਰਬੀਰ ਸਿੰਘ ਵਾਲੀਆ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਕਾਹਨਪੁਰ ਖੂਹੀ ਵਿਖੇ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਯੂਥ ਕਲੱਬਾਂ ਤੇ ਨੌਜਵਾਨ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸਮੁੰਦੜੀਆਂ, ਕਾਹਨਪੁਰ ਖੂਹੀ, ਭਨੂੰਹਾ, ਬੂਥਗੜ੍ਹ, ਗੋਚਰ, ਰੈਸੜਾ, ਪਲਾਟਾ, ਹਰੀਪੁਰ, ਅਪਰ ਨਲਹੋਟੀ, ਲੋਅਰ ਨਲਹੋਟੀ, ਰੋੜੂਆਣਾ, ਗਨੂੰਰਾ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 23-08-2026
ਕਾਹਨਪੁਰ ਖੂਹੀ, 22 ਅਗਸਤ (ਗੁਰਬੀਰ ਸਿੰਘ ਵਾਲੀਆ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਕਾਹਨਪੁਰ ਖੂਹੀ ਵਿਖੇ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਯੂਥ ਕਲੱਬਾਂ ਤੇ ਨੌਜਵਾਨ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸਮੁੰਦੜੀਆਂ, ਕਾਹਨਪੁਰ ਖੂਹੀ, ਭਨੂੰਹਾ, ਬੂਥਗੜ੍ਹ, ਗੋਚਰ, ਰੈਸੜਾ, ਪਲਾਟਾ, ਹਰੀਪੁਰ, ਅਪਰ ਨਲਹੋਟੀ, ਲੋਅਰ ਨਲਹੋਟੀ, ਰੋੜੂਆਣਾ, ਗਨੂੰਰਾ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਨ੍ਹਾਂ ਕੋਲੋਂ ਆਪਣੇ-ਆਪਣੇ ਪਿੰਡਾਂ ਦੀਆਂ ਮੁੱਖ ਸਮੱਸਿਆਵਾਂ ਅਤੇ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਸਬੰਧੀ ਯੋਜਨਾਵਾਂ ਤਿਆਰ ਕਰਨ ਸਮੇਂ ਸਥਾਨਕ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਦੀ ਰਾਇ ਨੂੰ ਤਰਜੀਹ ਦੇਣਾ ਜ਼ਰੂਰੀ ਹੈ, ਕਿਉਂਕਿ ਨੌਜਵਾਨ ਆਪਣੇ ਪਿੰਡ ਦੀਆਂ ਜ਼ਮੀਨੀ ਸਮੱਸਿਆਵਾਂ ਅਤੇ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝਦੇ ਹਨ। ਮੀਟਿੰਗ ਵਿਚ ਨੌਜਵਾਨਾਂ ਨਾਲ ਸਿੱਖਿਆ, ਰੁਜ਼ਗਾਰ, ਖੇਡਾਂ, ਨਸ਼ਿਆਂ ਤੋਂ ਦੂਰ ਰਹਿਣ, ਯੂਥ ਕਲੱਬਾਂ ਨੂੰ ਸਰਗਰਮ ਕਰਨ ਅਤੇ ਪਿੰਡ ਪੱਧਰ ’ਤੇ ਨੌਜਵਾਨਾਂ ਲਈ ਰਚਨਾਤਮਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਸਮੇਤ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਨੌਜਵਾਨਾਂ ਨੇ ਵੀ ਆਪਣੇ ਪਿੰਡਾਂ ਨਾਲ ਸਬੰਧਤ ਕਈ ਸੁਝਾਅ ਅਤੇ ਮੰਗਾਂ ਵਿਧਾਇਕ ਦੇ ਸਾਹਮਣੇ ਰੱਖੀਆਂ। ਵਿਧਾਇਕ ਚੱਢਾ ਨੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਉਠਾਏ ਗਏ ਮਸਲਿਆਂ ਨੂੰ ਸਬੰਧਤ ਵਿਭਾਗਾਂ ਦੇ ਧਿਆਨ ਵਿਚ ਲਿਆ ਕੇ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇ ਕੇ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਮਨਜੀਤ ਸਿੰਘ, ਹਨੀ ਬੂਥਗੜ੍ਹ, ਜਸਵਿੰਦਰ ਸਿੰਘ ਭਨੂਆ, ਜਰਨੈਲ ਸਿੰਘ ਸੰਜੀਵ ਕੁਮਾਰ, ਬਰਿੰਦਰ ਭਿੰਦਾ, ਲਖਬੀਰ ਸਿੰਘ, ਜਾਗਰ ਸਿੰਘ, ਸਰਪੰਚ ਸਤੀਸ਼ ਕੁਮਾਰ, ਜਸਬੀਰ ਸਿੰਘ, ਸਰਪੰਚ ਹਰਮੇਸ਼ ਨਿਲੋਟੀ, ਚੌਧਰੀ ਕਮਲ, ਜਸਵੀਰ ਸਿੰਘ, ਕੇਸ਼ਵ ਗੋਚਰ, ਬਹਾਦਰ ਸਿੰਘ ਸ਼ੌਂਕੀ, ਗੁਰਮੀਤ ਸਿੰਘ ਰੈਸੜਾ, ਪਰਮਜੀਤ ਸਿੰਘ ਗੋਚਰ, ਨਿਰਮਲ ਸਿੰਘ, ਈਸ਼ਰ ਦਾਸ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸਹੋਟਾ ਲਾਗੇ ਚਰਨ ਗੰਗਾ ਖੱਡ ਦੇ ਬੰਨ੍ਹ ਨੂੰ ਲੱਗੀ ਵੱਡੀ ਖ਼ਾਰ ਅਗਲੀ ਖ਼ਬਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ- ਵਿਧਾਇਕ ਦਿਨੇਸ਼ ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।