19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭੇਦਭਰੀ ਹਾਲਤ ’ਚ ਨੌਜਵਾਨ ਲਾਪਤਾ

ਘਨੌਲੀ, 18 ਅਗਸਤ (ਜਸਵੀਰ ਸਿੰਘ ਸੈਣੀ)- ਬਿਹਾਰ ਤੋਂ ਬੱਦੀ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਨੌਜਵਾਨ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਨੌਜਵਾਨ ਪਵਨ ਕੁਮਾਰ(17) ਦੇ ਚਚੇਰੇ ਭਰਾ ਘਨੌਲੀ ਰਹਿ ਰਹੇ ਰਾਮ ਨਾਥ ਰਾਮ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਪਵਨ ਕੁਮਾਰ ਕੁੱਝ ਦਿਨ ਪਹਿਲਾਂ ਬੱਦੀ ਰਹਿੰਦੇ ਆਪਣੇ ਚਾਚੇ ਬਿਮਲ ਕੁਮਾਰ ਨੂੰ ਮਿਲਣ ਲਈ ਆਇਆ ਹੋਇਆ ਸੀ, ਜੋ ਕਿ 6 ਅਗਸਤ ਨੂੰ ਅਚਾਨਕ ਲਾਪਤਾ ਹੋ ਗਿਆ, ਜਿਹੜਾ ਕਿ ਹੁਣ ਤੱਕ ਨਹੀਂ ਮਿਲਿਆ।

ਅਜੀਤ ਡੈਸਕ 19-08-2026
ਘਨੌਲੀ, 18 ਅਗਸਤ (ਜਸਵੀਰ ਸਿੰਘ ਸੈਣੀ)- ਬਿਹਾਰ ਤੋਂ ਬੱਦੀ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਨੌਜਵਾਨ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਨੌਜਵਾਨ ਪਵਨ ਕੁਮਾਰ(17) ਦੇ ਚਚੇਰੇ ਭਰਾ ਘਨੌਲੀ ਰਹਿ ਰਹੇ ਰਾਮ ਨਾਥ ਰਾਮ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਪਵਨ ਕੁਮਾਰ ਕੁੱਝ ਦਿਨ ਪਹਿਲਾਂ ਬੱਦੀ ਰਹਿੰਦੇ ਆਪਣੇ ਚਾਚੇ ਬਿਮਲ ਕੁਮਾਰ ਨੂੰ ਮਿਲਣ ਲਈ ਆਇਆ ਹੋਇਆ ਸੀ, ਜੋ ਕਿ 6 ਅਗਸਤ ਨੂੰ ਅਚਾਨਕ ਲਾਪਤਾ ਹੋ ਗਿਆ, ਜਿਹੜਾ ਕਿ ਹੁਣ ਤੱਕ ਨਹੀਂ ਮਿਲਿਆ। ਰਾਮ ਨਾਥ ਰਾਮ ਨੇ ਦੱਸਿਆ ਕਿ ਪਵਨ ਕੁਮਾਰ ਗੁੰਗਾ ਅਤੇ ਬੋਲਾ ਹੈ, ਜਿਸ ਦੀ ਉਮਰ 17 ਸਾਲ ਕੱਦ 5 ਫੁੱਟ , ਸਿਰੋਂ ਮੋਨਾ ਹੈ। ਗੁੰਮ ਹੋਣ ਵੇਲੇ ਉਸ ਨੇ ਕਾਲੇ ਰੰਗ ਦਾ ਪਜਾਮਾ ਅਤੇ ਪੀਲੇ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਸੀ। ਉਸ ਨੇ ਦੱਸਿਆ ਕਿ ਪਵਨ ਕੁਮਾਰ ਬਾਰੇ ਸੂਚਨਾ ਦੇਣ ਵਾਲੇ ਵਿਅਕਤੀ ਨੂੰ ਪਰਿਵਾਰ ਵਲੋਂ 30000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਲਾਪਤਾ ਬਾਰੇ ਸੂਚਨਾ ਉਨ੍ਹਾਂ ਦੇ ਮੋਬਾਈਲ ਪੁਲੀਸ ਸਟੇਸ਼ਨ ਨਾਲਾਗੜ੍ਹ ਵਿਖੇ ਦਿੱਤੀ ਜਾ ਸਕਦੀ ਹੈ।
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਕਲਮ ਛੋੜ ਤੇ ਕੰਪਿਊਟਰ ਬੰਦ ਹੜਤਾਲ ਜਾਰੀ ਅਗਲੀ ਖ਼ਬਰ ਆਈ. ਈ. ਟੀ. ਭੱਦਲ ਟੈਕਨੀਕਲ ਕੈਂਪਸ ਵਿਖੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।