19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਖੇੜੀ ਸਲਾਬਤਪੁਰ ਦੀ ਧੀ ਕੈਨੇਡਾ ’ਚ ਬਣੀ ਪੁਲਿਸ ਅਫ਼ਸਰ

ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੀ ਧੀ ਜਸਲੀਨ ਕੌਰ ਸੈਣੀ ਕੈਨੇਡਾ ਪੁਲਿਸ ਵਿਚ ਬਤੌਰ ਅਫ਼ਸਰ ਨਿਯੁਕਤ ਹੋਈ ਹੈ। ਪਿੰਡ ਖੇੜੀ ਸਲਾਬਤਪੁਰ ਦੇ ਸੁਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਦੀ ਲਾਡਲੀ ਬੇਟੀ ਜੋ ਕੇ ਜਨਵਰੀ 2019 ਵਿਚ ਪੜਾਈ ਲਈ ਕੈਨੇਡਾ ਦੇ ਸ਼ਹਿਰ ਵਿਕਟੋਰੀਆ ਗਈ ਸੀ।

ਅਜੀਤ ਡੈਸਕ 19-08-2026
ਸ੍ਰੀ ਚਮਕੌਰ ਸਾਹਿਬ, 18 ਅਗਸਤ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਖੇੜੀ ਸਲਾਬਤਪੁਰ ਦੀ ਧੀ ਜਸਲੀਨ ਕੌਰ ਸੈਣੀ ਕੈਨੇਡਾ ਪੁਲਿਸ ਵਿਚ ਬਤੌਰ ਅਫ਼ਸਰ ਨਿਯੁਕਤ ਹੋਈ ਹੈ। ਪਿੰਡ ਖੇੜੀ ਸਲਾਬਤਪੁਰ ਦੇ ਸੁਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਦੀ ਲਾਡਲੀ ਬੇਟੀ ਜੋ ਕੇ ਜਨਵਰੀ 2019 ਵਿਚ ਪੜਾਈ ਲਈ ਕੈਨੇਡਾ ਦੇ ਸ਼ਹਿਰ ਵਿਕਟੋਰੀਆ ਗਈ ਸੀ। ਜਸਲੀਨ ਕੌਰ ਨੇ ਸ਼ਹਿਰ ਵਿਕਟੋਰੀਆ ਵਿਚ 2 ਸਾਲ ਦੀ ਪੜਾਈ ਮੁਕੰਮਲ ਕਰਨ ਤੋਂ ਬਾਅਦ ਵਰਕ ਪਰਮਿਟ ਤੇ ਪੀ. ਆਰ. ਹੋਣ ਤੋਂ ਬਾਅਦ ਵਿਕਟੋਰੀਆ ਪੁਲਿਸ ਵਿਭਾਗ ਵਿਚ ਭਰਤੀ ਲਈ ਅਪਲਾਈ ਕੀਤਾ। ਜਿੱਥੇ ਉਸ ਦੀ ਕਾਬਲੀਅਤ ਕਾਰਨ ਉਹ ਪੁਲਿਸ ਅਫ਼ਸਰ ਚੁਣੀ ਗਈ। ਪਿੰਡ ਦੇ ਸਰਪੰਚ ਹਾਕਮ ਸਿੰਘ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬਤੌਰ ਅਫ਼ਸਰ ਚੁਣੀ ਗਈ। ਪਿੰਡ ਦੇ ਸਰਪੰਚ ਹਾਕਮ ਸਿੰਘ, ਚੇਅਰਮੈਨ ਪਰਮਜੀਤ ਸਿੰਘ , ਨੰਬਰਦਾਰ ਇੰਦਰਜੀਤ ਸਿੰਘ, ਮਾ: ਹਰਪਾਲ ਸਿੰਘ ਪਾਲੀ ਆਦਿ ਪਤਵੰਤਿਆਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਸਲੀਨ ਨੇ ਕੈਨੇਡਾ ਵਿਚ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ, ਉਨ੍ਹਾਂ ਨੂੰ ਪਿੰਡ ਦੀ ਇਸ ਧੀ ‘ਤੇ ਮਾਣ ਹੈ।
ਪਿਛਲੀ ਖ਼ਬਰ ਪਿਛਲੇ ਕਈ ਮਹੀਨਿਆਂ ਤੋਂ ਪ੍ਰਿੰਸੀਪਲਾਂ ਨੂੰ ਤਰਸ ਰਹੇ ਹਨ ਘਾੜ ਇਲਾਕੇ ਦੇ ਦੋ ਪ੍ਰਮੁੱਖ ਸਮਾਰਟ ਸਕੂਲ ਅਗਲੀ ਖ਼ਬਰ ਸ਼ਿਵ ਮੰਦਰ ਨੂਰਪੁਰ ਬੇਦੀ ਵਿਖੇ ਰਮਾਇਣ ਕਥਾ ਦਾ ਭੋਗ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।