ਬਲਰਾਜ ਸਿੰਘ ਤੇ ਬਾਦਲ ਸਿੰਘ ਬਸੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਨਿਯੁਕਤ
ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕਾਨੂੰਗੋ ਬਲਰਾਜ ਸਿੰਘ ਸਸਕੌਰ ਤੇ ਬਾਦਲ ਸਿੰਘ ਬਸੀ ਨੂੰ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਜਾਣ ਦਾ ਇਲਾਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡਾ.
ਬ
ਬਲਰਾਜ ਸਿੰਘ ਸਸਕੌਰ/ਬਾਦਲ ਸਿੰਘ ਬਸੀ
19-08-2026
ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਕਾਨੂੰਗੋ ਬਲਰਾਜ ਸਿੰਘ ਸਸਕੌਰ ਤੇ ਬਾਦਲ ਸਿੰਘ ਬਸੀ ਨੂੰ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਨਿਯੁਕਤ ਕੀਤੇ ਜਾਣ ਦਾ ਇਲਾਕੇ ਦੇ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡਾ. ਦਲਜੀਤ ਸਿੰਘ ਚੀਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਵਾਂ ਆਗੂਆਂ ਨੂੰ ਇਹ ਜ਼ਿੰਮੇਵਾਰੀ ਮਿਲਣ ਨਾਲ ਇਲਾਕੇ ਦੇ ਪਾਰਟੀ ਵਰਕਰਾਂ ਵਿਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਬਲਰਾਜ ਸਿੰਘ ਸਸਕੌਰ ਅਤੇ ਬਾਦਲ ਸਿੰਘ ਬਸੀ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ। ਨਿਯੁਕਤੀ ਦਾ ਸਵਾਗਤ ਕਰਨ ਵਾਲਿਆਂ ਵਿਚ ਜਥੇਦਾਰ ਮੋਹਨ ਸਿੰਘ ਡੂਮੇਵਾਲ, ਸਾਬਕਾ ਚੇਅਰਮੈਨ ਮਿਲਕ ਪਲਾਂਟ ਮੁਹਾਲੀ, ਜਥੇਦਾਰ ਜਰਨੈਲ ਸਿੰਘ ਔਲਖ, ਸ਼੍ਰੋਮਣੀ ਕਮੇਟੀ ਮੈਂਬਰ, ਹਰਕੇਤ ਸਿੰਘ ਕੋਲਾਪੁਰ, ਭਾਰਤ ਭੂਸ਼ਣ ਹੈਪੀ, ਦਿਲਬਾਗ ਸਿੰਘ ਬਾਗ਼ੀ ਜੱਟਪੁਰ, ਠੇਕੇਦਾਰ ਹਰਮੇਸ਼ ਸਿੰਘ ਰੂੜੇਵਾਲ, ਸੁਖਵਿੰਦਰ ਸਿੰਘ ਬੌਬੀ, ਮਾ. ਨੰਦ ਸਿੰਘ, ਨਿਰਮਲ ਸਿੰਘ ਬੜੀਵਾਲ, ਰਣਜੀਤ ਸਿੰਘ ਢੀਂਡਸਾ, ਹੇਮਰਾਜ ਝਾਂਡੀਆ, ਠੇਕੇਦਾਰ ਕੁਲਵੀਰ ਸਿੰਘ, ਹੁਸਨ ਚੰਦ ਮਠਾਨ, ਕੇਸਰ ਸਿੰਘ ਮੂਸਪੁਰ, ਹਰਜਿੰਦਰ ਸਿੰਘ ਭਾਓਵਾਲ, ਜਸਵੀਰ ਸਿੰਘ ਰਾਣਾ, ਮਨਿੰਦਰ ਵਰਮਾ ਬਜਰੂੜ, ਰਘਵੀਰ ਸਿੰਘ ਬੇਲਾ ਤੇ ਪਾਖਰ ਸਿੰਘ ਲੋਂਗੀਆ ਆਦਿ ਸ਼ਾਮਲ ਹਨ ।