20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਚੀਫ਼ ਮੈਨੇਜਰ ਨੇ ਪੀੜਤ ਪਰਿਵਾਰ ਨੂੰ ਸੌਂਪੀ 2 ਲੱਖ ਰੁਪਏ ਦੀ ਰਾਸ਼ੀ

ਨੂਰਪੁਰ ਬੇਦੀ, 18 ਅਗਸਤ (ਵਿੰਦਰਪਾਲ ਝਾਂਡੀਆਂ)- ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਹਾਦਸੇ ਦੀ ਸਥਿਤੀ ‘ਚ ਆਮ ਲੋਕਾਂ ਲਈ ਵੱਡੀ ਰਾਹਤ ਤੇ ਸਹਾਇਤਾ ਦਾ ਸਾਧਨ ਸਾਬਤ ਹੋ ਰਹੀ ਹੈ, ਜਿਸ ਤਹਿਤ ਸਟੇਟ ਬੈਂਕ ਆਫ਼ ਇੰਡੀਆ ਦੀ ਨੂਰਪੁਰ ਬੇਦੀ ਸ਼ਾਖਾ ਦੇ ਚੀਫ਼ ਮੈਨੇਜਰ ਮਨੀਸ਼ ਅਰੋੜਾ ਵਲੋਂ ਪਿੰਡ ਲਸਾੜੀ ਦੇ ਡਿਊਟੀ ਦੌਰਾਨ ਹਾਦਸੇ ਵਿਚ ਮਾਰੇ ਗਏ ਪਾਵਰ ਕਾਮ ਦੇ ਸਹਾਇਕ ਲਾਈਨਮੈਨ ਅਰਵਿੰਦਰ ਸਿੰਘ ਪੁੱਤਰ ਬੁੱਧ ਰਾਮ ਦੇ ਪਰਿਵਾਰ ਨੂੰ ਬੀਮਾ ਕਲੇਮ ਤਹਿਤ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਮੌਕੇ ਚੀਫ਼ ਮੈਨੇਜਰ ਮਨੀਸ਼ ਅਰੋੜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੈਂਕ ਖਾਤਾ ਧਾਰਕ ਸਿਰਫ਼ 2 0 ਰੁਪਏ ਸਾਲਾਨਾ ਪ੍ਰੀਮੀਅਮ ਦੇ ਕੇ ਹਾਦਸਾ ਬੀਮਾ ਕਵਰ ਲੈ ਸਕਦੇ ਹਨ।

ਅਜੀਤ ਡੈਸਕ 19-08-2026
ਨੂਰਪੁਰ ਬੇਦੀ, 18 ਅਗਸਤ (ਵਿੰਦਰਪਾਲ ਝਾਂਡੀਆਂ)- ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਹਾਦਸੇ ਦੀ ਸਥਿਤੀ ‘ਚ ਆਮ ਲੋਕਾਂ ਲਈ ਵੱਡੀ ਰਾਹਤ ਤੇ ਸਹਾਇਤਾ ਦਾ ਸਾਧਨ ਸਾਬਤ ਹੋ ਰਹੀ ਹੈ, ਜਿਸ ਤਹਿਤ ਸਟੇਟ ਬੈਂਕ ਆਫ਼ ਇੰਡੀਆ ਦੀ ਨੂਰਪੁਰ ਬੇਦੀ ਸ਼ਾਖਾ ਦੇ ਚੀਫ਼ ਮੈਨੇਜਰ ਮਨੀਸ਼ ਅਰੋੜਾ ਵਲੋਂ ਪਿੰਡ ਲਸਾੜੀ ਦੇ ਡਿਊਟੀ ਦੌਰਾਨ ਹਾਦਸੇ ਵਿਚ ਮਾਰੇ ਗਏ ਪਾਵਰ ਕਾਮ ਦੇ ਸਹਾਇਕ ਲਾਈਨਮੈਨ ਅਰਵਿੰਦਰ ਸਿੰਘ ਪੁੱਤਰ ਬੁੱਧ ਰਾਮ ਦੇ ਪਰਿਵਾਰ ਨੂੰ ਬੀਮਾ ਕਲੇਮ ਤਹਿਤ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਮੌਕੇ ਚੀਫ਼ ਮੈਨੇਜਰ ਮਨੀਸ਼ ਅਰੋੜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਬੈਂਕ ਖਾਤਾ ਧਾਰਕ ਸਿਰਫ਼ 2 0 ਰੁਪਏ ਸਾਲਾਨਾ ਪ੍ਰੀਮੀਅਮ ਦੇ ਕੇ ਹਾਦਸਾ ਬੀਮਾ ਕਵਰ ਲੈ ਸਕਦੇ ਹਨ। ਇਹ ਰਕਮ ਬੈਂਕ ਖਾਤੇ ਵਿਚੋਂ ਖਾਤਾ ਧਾਰਕ ਦੀ ਸਹਿਮਤੀ ਨਾਲ ਆਟੋ-ਡੈਬਿਟ ਰਾਹੀਂ ਕੱਟੀ ਜਾਂਦੀ ਹੈ। ਹਾਦਸੇ ਕਾਰਨ ਮੌਤ ਜਾਂ ਪੂਰੀ ਤਰ੍ਹਾਂ ਸਥਾਈ ਅਪੰਗਤਾ ਦੀ ਸੂਰਤ ਵਿਚ 2 ਲੱਖ ਰੁਪਏ ਤੱਕ ਦਾ ਕਵਰ ਮਿਲਦਾ ਹੈ। ਉਨ੍ਹਾਂ ਬੈਂਕ ਖਾਤਾ ਧਾਰਕਾਂ ਨੂੰ ਅਪੀਲ ਕੀਤੀ ਕਿ ਉਹ ਮਾਮੂਲੀ ਸਾਲਾਨਾ ਪ੍ਰੀਮੀਅਮ ਦੇ ਕੇ ਇਹ ਹਾਦਸਾ ਬੀਮਾ ਜ਼ਰੂਰ ਕਰਵਾਉਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਸਮੇਂ ਪਰਿਵਾਰ ਨੂੰ ਆਰਥਿਕ ਸਹਾਰਾ ਮਿਲ ਸਕੇ। ਇਸ ਮੌਕੇ ਬੈਂਕ ਦੇ ਡਿਪਟੀ ਮੈਨੇਜਰ ਬਲਵੀਰ ਸਿੰਘ, ਮ੍ਰਿਤਕ ਦੀ ਮਾਤਾ ਅਮਰਜੀਤ ਕੌਰ, ਪਿਤਾ ਬੁੱਧ ਰਾਮ ਤੇ ਕ੍ਰਿਸ਼ਨ ਸਿੰਘ ਲਸਾੜੀ ਹਾਜ਼ਰ ਸਨ।
ਪਿਛਲੀ ਖ਼ਬਰ ਨੂਰਪੁਰ ਬੇਦੀ ਇਲਾਕੇ ਦੇ ਵਿਕਾਸ ’ਚ ਮੀਲ ਪੱਥਰ ਸਾਬਤ ਹੋਵੇਗਾ ਬੁੰਗਾ ਸਾਹਿਬ ਰੇਲਵੇ ਓਵਰ ਬ੍ਰਿਜ ਅਗਲੀ ਖ਼ਬਰ ਨਾਨਕਪੁਰ ਤੋਂ ਸ੍ਰੀ ਦਰਬਾਰ ਸਾਹਿਬ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।