19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆਪਣੇ ਮੋਟਰਸਾਈਕਲ ਦਾ ਨੰਬਰ ਕਿਸੇ ਹੋਰ ਵਾਹਨ ’ਤੇ ਵੇਖ ਕੇ ਹੈਰਾਨ ਰਹਿ ਗਿਆ ਮਾਲਕ

ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਪਿੰਡ ਅਸਮਾਨਪੁਰ, ਤਹਿਸੀਲ ਤੇ ਜ਼ਿਲ੍ਹਾ ਰੂਪਨਗਰ ਦੇ ਵਸਨੀਕ ਸ਼ਰਨਜੀਤ ਸਿੰਘ ਪੁੱਤਰ ਮਲਖਾਨ ਸਿੰਘ ਨੂੰ ਉਸ ਸਮੇਂ ਹੈਰਾਨੀ ਹੋਈ, ਜਦੋਂ ਉਸ ਦੇ ਮੋਬਾਈਲ ਫ਼ੋਨ ‘ਤੇ ਲੁਧਿਆਣਾ ਵਿਚ ਉਸ ਦੇ ਮੋਟਰਸਾਈਕਲ ਦੇ ਨੰਬਰ ‘ਤੇ ਕੱਟੇ ਗਏ ਚਲਾਨ ਦਾ ਮੈਸੇਜ ਆਇਆ। ਸ਼ਰਨਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਕਿਸੇ ਹੋਰ ਵਿਅਕਤੀ ਵਲੋਂ ਉਸ ਦੇ ਮੋਟਰਸਾਈਕਲ ਦਾ ਰਜਿਸਟਰੇਸ਼ਨ ਨੰਬਰ ਆਪਣੇ ਵਾਹਨ ‘ਤੇ ਲਗਾ ਕੇ ਵਰਤਿਆ ਜਾ ਰਿਹਾ ਹੈ।

‘ਅਜੀਤ’ ਉਪ ਦਫ਼ਤਰ ਵਿਖੇ ਜਾਣਕਾਰੀ ਦੇ ਰਿਹਾ ਸ਼ਰਨਜੀਤ ਸਿੰਘ ਤੇ ਇੱਕੋ ਨੰਬਰ ਹੇਠ ਦਿਖਾਈ ਦੇ ਰਹੇ ਮੋਟਰਸਾਈਕਲ । 19-08-2026
ਰੂਪਨਗਰ, 18 ਅਗਸਤ (ਸਤਨਾਮ ਸਿੰਘ ਸੱਤੀ)-ਪਿੰਡ ਅਸਮਾਨਪੁਰ, ਤਹਿਸੀਲ ਤੇ ਜ਼ਿਲ੍ਹਾ ਰੂਪਨਗਰ ਦੇ ਵਸਨੀਕ ਸ਼ਰਨਜੀਤ ਸਿੰਘ ਪੁੱਤਰ ਮਲਖਾਨ ਸਿੰਘ ਨੂੰ ਉਸ ਸਮੇਂ ਹੈਰਾਨੀ ਹੋਈ, ਜਦੋਂ ਉਸ ਦੇ ਮੋਬਾਈਲ ਫ਼ੋਨ ‘ਤੇ ਲੁਧਿਆਣਾ ਵਿਚ ਉਸ ਦੇ ਮੋਟਰਸਾਈਕਲ ਦੇ ਨੰਬਰ ‘ਤੇ ਕੱਟੇ ਗਏ ਚਲਾਨ ਦਾ ਮੈਸੇਜ ਆਇਆ। ਸ਼ਰਨਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਕਿਸੇ ਹੋਰ ਵਿਅਕਤੀ ਵਲੋਂ ਉਸ ਦੇ ਮੋਟਰਸਾਈਕਲ ਦਾ ਰਜਿਸਟਰੇਸ਼ਨ ਨੰਬਰ ਆਪਣੇ ਵਾਹਨ ‘ਤੇ ਲਗਾ ਕੇ ਵਰਤਿਆ ਜਾ ਰਿਹਾ ਹੈ। ਸ਼ਰਨਜੀਤ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਨਾਮ ‘ਤੇ ਬਜਾਜ ਪਲੈਟੀਨਾ ਮੋਟਰਸਾਈਕਲ ਨੰਬਰ ਪੀਬੀ-12-ਏਜੀ-2858 ਰਜਿਸਟਰਡ ਹੈ। ਮੋਟਰਸਾਈਕਲ ਦਾ ਚੈਸੀ ਨੰਬਰ ਅਤੇ ਇੰਜਣ ਨੰਬਰ ਆਰਸੀ ਵਿਚ ਦਰਜ ਹਨ ਅਤੇ ਇਸ ਦਾ ਮਾਡਲ ਅਕਤੂਬਰ 2020 ਹੈ। ਉਨ੍ਹਾਂ ਕਿਹਾ ਕਿ ਮੋਟਰਸਾਈਕਲ ਅਤੇ ਉਸ ਦੀ ਆਰਸੀ ਦੋਵੇਂ ਉਸ ਦੇ ਕੋਲ ਹਨ ਅਤੇ ਉਸ ਨੇ ਇਹ ਮੋਟਰਸਾਈਕਲ ਅੱਜ ਤੱਕ ਕਿਸੇ ਹੋਰ ਵਿਅਕਤੀ ਨੂੰ ਨਹੀਂ ਵੇਚਿਆ। ਉਨ੍ਹਾਂ ਦੱਸਿਆ ਕਿ 23 ਜੁਲਾਈ 2026 ਨੂੰ ਦੁਪਹਿਰ 12:20 ਵਜੇ ਲੁਧਿਆਣਾ ਵਿਖੇ ਉਸ ਦੇ ਮੋਟਰਸਾਈਕਲ ਦੇ ਨੰਬਰ ‘ਤੇ ਇੱਕ ਚਲਾਨ ਕੱਟਿਆ ਗਿਆ। ਚਲਾਨ ਦਾ ਮੈਸੇਜ ਉਸ ਦੇ ਮੋਬਾਈਲ ‘ਤੇ ਆਉਣ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੇ ਵਾਹਨ ਦਾ ਨੰਬਰ ਕਿਸੇ ਹੋਰ ਮੋਟਰਸਾਈਕਲ ‘ਤੇ ਵਰਤਿਆ ਜਾ ਰਿਹਾ ਹੈ। ਸ਼ਿਕਾਇਤ ਵਿਚ ਚਲਾਨ ਨੰਬਰ ਪੀਵੀ4334327260723160227 ਦਰਜ ਕੀਤਾ ਗਿਆ ਹੈ। ਸ਼ਰਨਜੀਤ ਸਿੰਘ ਅਨੁਸਾਰ ਚਲਾਨ ਨਾਲ ਜਾਰੀ ਕੀਤੀ ਗਈ ਤਸਵੀਰ ਵਿਚ ਕਿਸੇ ਹੋਰ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ਵੀ ਸਧਾਰਨ ਦਿਖਾਈ ਦੇ ਰਹੀ ਹੈ, ਜਿਸ ‘ਤੇ ਉਸ ਦੇ ਮੋਟਰਸਾਈਕਲ ਦਾ ਨੰਬਰ ਪੀਬੀ-12-ਏਜੀ-2858 ਲਿਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਸ ਦੇ ਆਪਣੇ ਮੋਟਰਸਾਈਕਲ ‘ਤੇ ਸਰਕਾਰ ਵਲੋਂ ਮਨਜ਼ੂਰਸ਼ੁਦਾ ਨੰਬਰ ਪਲੇਟ ਲੱਗੀ ਹੋਈ ਹੈ, ਜਦਕਿ ਚਲਾਨ ਵਿਚ ਦਿਖਾਈ ਦੇ ਰਹੀ ਨੰਬਰ ਪਲੇਟ ਵੱਖਰੀ ਕਿਸਮ ਦੀ ਹੈ। ਸ਼ਰਨਜੀਤ ਸਿੰਘ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਕੋਈ ਵਿਅਕਤੀ ਉਸ ਦੇ ਵਾਹਨ ਦਾ ਨੰਬਰ ਗ਼ਲਤ ਤਰੀਕੇ ਨਾਲ ਵਰਤ ਰਿਹਾ ਹੈ ਤਾਂ ਭਵਿੱਖ ਵਿਚ ਇਸ ਨੰਬਰ ਦੀ ਵਰਤੋਂ ਕਿਸੇ ਹੋਰ ਗੈਰ-ਕਾਨੂੰਨੀ ਗਤੀਵਿਧੀ ਵਿਚ ਵੀ ਕੀਤੀ ਜਾ ਸਕਦੀ ਹੈ। ਇਸ ਕਾਰਨ ਉਸ ਨੇ ਆਪਣੇ ਲਈ ਵੀ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਚਲਾਨ ਵਿਚ ਦਿਖਾਈ ਦੇ ਰਹੇ ਵਾਹਨ ਅਤੇ ਉਸ ਦੇ ਚਾਲਕ ਦੀ ਪਛਾਣ ਕੀਤੀ ਜਾਵੇ ਅਤੇ ਜੇਕਰ ਨੰਬਰ ਦੀ ਦੁਰਵਰਤੋਂ ਹੋਈ ਹੈ ਤਾਂ ਸਬੰਧਿਤ ਵਿਅਕਤੀ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਜੀਤ ਉਪਦਫਤਰ ਪੁੱਜੇ ਹਾਂਜੀ ਸ਼ਰਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਵਾਹਨਾਂ ‘ਤੇ ਨਿਰਧਾਰਿਤ ਅਤੇ ਮਨਜ਼ੂਰਸ਼ੁਦਾ ਨੰਬਰ ਪਲੇਟਾਂ ਲਗਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਬਾਵਜੂਦ ਜੇਕਰ ਕੋਈ ਵਿਅਕਤੀ ਕਿਸੇ ਹੋਰ ਵਾਹਨ ਦਾ ਰਜਿਸਟਰੇਸ਼ਨ ਨੰਬਰ ਵਰਤ ਕੇ ਸੜਕਾਂ ‘ਤੇ ਘੁੰਮ ਰਿਹਾ ਹੈ ਤਾਂ ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਪੁਲਿਸ ਤੋਂ ਮਾਮਲੇ ਦੀ ਪੂਰੀ ਜਾਂਚ ਕਰਕੇ ਸਚਾਈ ਸਾਹਮਣੇ ਲਿਆਉਣ ਤੇ ਉਸ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਬਲਾਕ ਰੋਪੜ ਦੇ ਕਈ ਪਿੰਡਾਂ ’ਚ ਤਿੰਨ ਸਾਲ ਤੋਂ ਨਹੀਂ ਬਣੇ ਖੇਡ ਮੈਦਾਨ, ਕੰਮ ਲਟਕਿਆ ਅਗਲੀ ਖ਼ਬਰ ਖੇਡ ਮਸ਼ਾਲ ਦੇ ਰੂਪਨਗਰ ਪੁੱਜਣ ਦੀਆਂ ਤਿਆਰੀਆਂ ਮੁਕੰਮਲ-ਜ਼ਿਲ੍ਹਾ ਖੇਡ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।