ਪਿੰਡ ਕਾਂਗੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਨੂਰਪੁਰ ਬੇਦੀ, 18 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਕਾਂਗੜ ਵਿਖੇ ਔਰਤਾਂ ਅਤੇ ਲੜਕੀਆਂ ਵਲੋਂ ਮਿਲ ਕੇ ਮੇਲਾ ਤੀਆਂ ਦਾ ਤਿਉਹਾਰ ਧੂਮ ਧੜੱਕੇ ਤੇ ਪੰਜਾਬੀ ਸਭਿਆਚਾਰਕ ਰੰਗ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਪੰਜਾਬੀ ਰਵਾਇਤੀ ਪਹਿਰਾਵੇ ਵਿਚ ਸਜ ਧਜ ਕੇ ਸ਼ਿਰਕਤ ਕਰਦਿਆਂ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ।
ਨੂਰਪੁਰ ਬੇਦੀ, 18 ਅਗਸਤ (ਵਿੰਦਰਪਾਲ ਝਾਂਡੀਆਂ)- ਪਿੰਡ ਕਾਂਗੜ ਵਿਖੇ ਔਰਤਾਂ ਅਤੇ ਲੜਕੀਆਂ ਵਲੋਂ ਮਿਲ ਕੇ ਮੇਲਾ ਤੀਆਂ ਦਾ ਤਿਉਹਾਰ ਧੂਮ ਧੜੱਕੇ ਤੇ ਪੰਜਾਬੀ ਸਭਿਆਚਾਰਕ ਰੰਗ ਨਾਲ ਮਨਾਇਆ ਗਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਪੰਜਾਬੀ ਰਵਾਇਤੀ ਪਹਿਰਾਵੇ ਵਿਚ ਸਜ ਧਜ ਕੇ ਸ਼ਿਰਕਤ ਕਰਦਿਆਂ ਪੁਰਾਤਨ ਪੰਜਾਬੀ ਵਿਰਸੇ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ। ਸਮਾਗਮ ਦੌਰਾਨ ਪੀਂਘਾਂ ਝੂਟਣ, ਗਿੱਧਾ ਪਾਉਣ ਤੇ ਚਰਖਾ ਕੱਤਣ ਦੀਆਂ ਪੇਸ਼ਕਾਰੀਆਂ ਨੇ ਖਾਸ ਖਿੱਚ ਕੇਂਦਰ ਰਹੀਆਂ ਤੇ ਪੂਰਾ ਮਾਹੌਲ ਪੰਜਾਬੀ ਸਭਿਆਚਾਰ ਦੇ ਰੰਗ ਵਿਚ ਰੰਗਿਆ ਗਿਆ। ਤੀਆਂ ਦੇ ਤਿਉਹਾਰ ਮੌਕੇ ਔਰਤਾਂ ਤੇ ਲੜਕੀਆਂ ਨੇ ਲੋਕ ਗੀਤਾਂ ਦੀਆਂ ਧੁਨਾਂ ’ ਤੇ ਗਿੱਧਾ ਪਾ ਕੇ ਪੰਜਾਬੀ ਲੋਕ ਨਾਚ ਦੀ ਸ਼ਾਨ ਨੂੰ ਦਰਸਾਇਆ। ਇਸ ਤੋਂ ਇਲਾਵਾ ਚਰਖਾ ਕੱਤਣ ਦੀ ਰਵਾਇਤੀ ਕਲਾ ਰਾਹੀਂ ਪੁਰਾਣੇ ਸਮੇਂ ਦੀ ਜੀਵਨ ਸ਼ੈਲੀ ਤੇ ਪੰਜਾਬੀ ਵਿਰਸੇ ਦੀ ਝਲਕ ਪੇਸ਼ ਕੀਤੀ ਗਈ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਪੁੱਜੇ ਅਖਿਲ ਭਾਰਤੀ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਕਮਲ ਚੌਹਾਨ ਟੇਡੇਵਾਲ ਨੇ ਕਿਹਾ ਕਿ ਤੀਆਂ ਪੰਜਾਬੀ ਸਭਿਆਚਾਰ ਤੇ ਵਿਰਸੇ ਨਾਲ ਜੁੜਿਆ ਹੋਇਆ ਮਹੱਤਵਪੂਰਨ ਤਿਉਹਾਰ ਹੈ, ਜਿਸ ਰਾਹੀਂ ਔਰਤਾਂ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਾਡੀ ਸਭਿਆਚਾਰਕ ਪਛਾਣ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਪ੍ਰਭਾਵਸ਼ਾਲੀ ਜ਼ਰੀਆ ਹਨ। ਇਸ ਮੌਕੇ ਔਰਤਾਂ ਨੇ ਕਮਲ ਚੌਹਾਨ (ਬਾਕੀ ਸਫ਼ਾ 6 ’ਤੇ)